ਚੈਂਪੀਅਨਸ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਹੋਵੇਗੀ ਅਤੇ 9 ਮਾਰਚ ਤੱਕ ਖੇਡੀ ਜਾਵੇਗੀ। ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪ੍ਰੈਸ ਕਾਨਫਰੰਸ ਵਿੱਚ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਕਪਤਾਨ ਰੋਹਿਤ ਸ਼ਰਮਾ ਵੀ ਮੌਜੂਦ ਸਨ।
ਚੈਂਪੀਅਨਸ ਟਰਾਫੀ ਵਿੱਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਹੋਵੇਗੀ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਵਿਰਾਟ ਕੋਹਲੀ, ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਵੀ ਇਸ ਟੀਮ ਦਾ ਹਿੱਸਾ ਹਨ। ਯਸ਼ਸਵੀ ਜੈਸਵਾਲ ਅਤੇ ਰਿਸ਼ਭ ਪੰਤ ਨੂੰ ਵੀ ਟੀਮ ਵਿੱਚ ਚੁਣਿਆ ਗਿਆ ਹੈ। ਪਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਇਸ ਟੀਮ ਦਾ ਹਿੱਸਾ ਨਹੀਂ ਹਨ।
ਚੈਂਪੀਅਨਸ ਟਰਾਫੀ ‘ਚ ਕੁੱਲ 8 ਟੀਮਾਂ ਖੇਡਣਗੀਆਂ, ਜਿਨ੍ਹਾਂ ਨੂੰ 2 ਗਰੁੱਪਾਂ ‘ਚ ਵੰਡਿਆ ਗਿਆ ਹੈ। ਟੀਮ ਇੰਡੀਆ ਗਰੁੱਪ ਏ ‘ਚ ਪਾਕਿਸਤਾਨ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਨਾਲ ਹੈ। ਇਹ ਗਰੁੱਪ ਗੇੜ ਵਿੱਚ ਇਨ੍ਹਾਂ ਤਿੰਨਾਂ ਟੀਮਾਂ ਖ਼ਿਲਾਫ਼ ਇੱਕ-ਇੱਕ ਮੈਚ ਖੇਡੇਗੀ। ਟੀਮ ਇੰਡੀਆ 20 ਫਰਵਰੀ ਤੋਂ ਇਸ ਟੂਰਨਾਮੈਂਟ ਵਿੱਚ ਆਪਣੀ ਸ਼ੁਰੂਆਤ ਕਰੇਗੀ, ਇਸ ਮੈਚ ਵਿੱਚ ਉਸ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਆਪਣਾ ਦੂਜਾ ਮੈਚ ਪਾਕਿਸਤਾਨ ਖਿਲਾਫ ਖੇਡੇਗੀ। ਇਹ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਗਰੁੱਪ ਦੇ ਆਪਣੇ ਆਖਰੀ ਮੈਚ ‘ਚ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਿਰ ਫਾਈਨਲ ਖੇਡਿਆ ਜਾਵੇਗਾ।
ਚੈਂਪੀਅਨਸ ਟਰਾਫੀ ਦੀ ਸ਼ੁਰੂਆਤ ਸਾਲ 1998 ਵਿੱਚ ਹੋਈ ਸੀ। ਭਾਰਤ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਦੋ ਵਾਰ ਖਿਤਾਬ ਜਿੱਤ ਚੁੱਕਾ ਹੈ। ਸਾਲ 2002 ਵਿੱਚ ਟੀਮ ਇੰਡੀਆ ਅਤੇ ਸ਼੍ਰੀਲੰਕਾ ਇਸ ਟੂਰਨਾਮੈਂਟ ਦੇ ਸਾਂਝੇ ਜੇਤੂ ਸਨ। ਫਿਰ ਫਾਈਨਲ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਇਸ ਦੇ ਨਾਲ ਹੀ ਸਾਲ 2013 ‘ਚ ਟੀਮ ਇੰਡੀਆ ਨੇ ਫਾਈਨਲ ‘ਚ ਇੰਗਲੈਂਡ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਸੀ। ਦੂਜੇ ਪਾਸੇ ਇਹ ਟੂਰਨਾਮੈਂਟ ਅੱਠ ਸਾਲ ਬਾਅਦ ਵਾਪਸੀ ਕਰਨ ਜਾ ਰਿਹਾ ਹੈ। ਪਿਛਲੀ ਵਾਰ ਇਹ ਟੂਰਨਾਮੈਂਟ ਸਾਲ 2017 ਵਿੱਚ ਹੋਇਆ ਸੀ। ਉਦੋਂ ਪਾਕਿਸਤਾਨ ਨੇ ਟੀਮ ਇੰਡੀਆ ਨੂੰ ਫਾਈਨਲ ‘ਚ ਹਰਾਇਆ ਸੀ।
ਇਹ ਵੀ ਪੜ੍ਹੋ : ਰਾਤੀਂ ਕਲੀਨਿਕ ਤੋਂ ਘਰ ਪਰਤ ਰਹੇ ਡਾਕਟਰ ਨਾਲ ਬ.ਦ/ਮਾਸ਼ ਕਰ ਗਏ ਕਾਂ/ਡ, ਘਟਨਾ CCTV ‘ਚ ਕੈਦ
ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਹਾਰਦਿਕ ਪੰਡਯਾ, ਸ਼੍ਰੇਅਸ ਅਈਅਰ, ਕੁਲਦੀਪ ਯਾਦਵ, ਕੇਐਲ ਰਾਹੁਲ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਰਵਿੰਦਰ ਜਡੇਜਾ, ਯਸ਼ਸਵੀ ਜੈਸਵਾਲ, ਰਿਸ਼ਭ ਪੰਤ ਮੁਹੰਮਦ ਸ਼ੰਮੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .