![](https://dailypost.in/wp-content/uploads/2025/02/o-66.jpg)
ਰਾਜਧਾਨੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। 70 ਸੀਟਾਂ ਲਈ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 5 ਫਰਵਰੀ ਨੂੰ 13 ਹਜ਼ਾਰ ਤੋਂ ਵੱਧ ਬੂਥਾਂ ‘ਤੇ ਕੁੱਲ 60.54 ਫੀਸਦੀ ਵੋਟਿੰਗ ਹੋਈ ਸੀ। ਸੀਸੀਟੀਵੀ ਤੋਂ ਇਲਾਵਾ ਅਬਜ਼ਰਵਰਾਂ ਵੱਲੋਂ ਵੀ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ ਸੀਟ ਤੋਂ ਛੇਵੇਂ ਗੇੜ ਦੀ ਗਿਣਤੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਰੁਝਾਨਾਂ ਵਿੱਚ 225 ਵੋਟਾਂ ਨਾਲ ਪਛੜ ਗਏ ਹਨ। ਹੁਣ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਹਨ।
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਤਿੰਨ ਵਾਰ ਇਸ ਸੀਟ ਦੀ ਨੁਮਾਇੰਦਗੀ ਕਰਨ ਵਾਲੀ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਹਰਾ ਕੇ ਦਿੱਲੀ ਦੀ ਸੱਤਾ ਵਿੱਚ ਆਏ ਸਨ। ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਇਸ ਵਿਧਾਨ ਸਭਾ ਦੀ ਨੁਮਾਇੰਦਗੀ ਕੀਤੀ। ਫਿਲਹਾਲ ਇਹ ਸੀਟ ਕੇਜਰੀਵਾਲ ਕੋਲ ਹੈ।
ਕਾਲਕਾਜੀ ਸੀਟ ‘ਤੇ ਰੁਝਾਨਾਂ ਮੁਤਾਬਕ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਅੱਗੇ ਚੱਲ ਰਹੇ ਹਨ ਅਤੇ ਸੀਐੱਮ ਆਤਿਸ਼ੀ ਪਿੱਛੇ ਚੱਲ ਰਹੇ ਹਨ। ਚਾਰ ਗੇੜਾਂ ਤੋਂ ਬਾਅਦ ਆਤਿਸ਼ੀ ਕਰੀਬ 1635 ਵੋਟਾਂ ਨਾਲ ਪਿੱਛੇ ਹਨ। ਕਾਲਕਾਜੀ ਸੀਟ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇੱਕ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਤਿਸ਼ੀ ਨੂੰ ਟਿਕਟ ਦਿੱਤੀ ਹੈ। ਜਦਕਿ ਕਾਂਗਰਸ ਨੇ ਸਾਬਕਾ ਵਿਧਾਇਕ ਅਲਕਾ ਲਾਂਬਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚਿਹਰਿਆਂ ਕਾਰਨ ਕਾਲਕਾਜੀ ਸੀਟ ਇਕ ਵਾਰ ਫਿਰ ਹੌਟ ਸੀਟ ਬਣ ਗਈ ਹੈ। ਜਦਕਿ ਭਾਜਪਾ ਨੇ ਇੱਥੋਂ ਰਮੇਸ਼ ਬਿਧੂੜੀ ਨੂੰ ਟਿਕਟ ਦਿੱਤੀ। ਕਾਲਕਾ ਸੀਟ ਤੋਂ ਉਮੀਦਵਾਰ ਬਣਾਏ ਗਏ ਬਿਧੂੜੀ ਆਪਣੇ ਬਿਆਨਾਂ ਕਾਰਨ ਵਿਵਾਦਾਂ ‘ਚ ਰਹਿੰਦੇ ਹਨ।
ਇਹ ਵੀ ਪੜ੍ਹੋ :Delhi Election Results 2025 : ਨਵੀਂ ਦਿੱਲੀ ਸੀਟ ਤੋਂ ‘ਆਪ’ ਅੱਗੇ, ਕੇਜਰੀਵਾਲ ਨੇ 343 ਸੀਟਾਂ ਨਾਲ ਮਾ/ਰੀ ਬਾਜ਼ੀ
ਰੁਝਾਨਾਂ ਮੁਤਾਬਕ ਜੰਗਪੁਰਾ ਸੀਟ ਤੋਂ ‘ਆਪ’ ਉਮੀਦਵਾਰ ਮਨੀਸ਼ ਸਿਸੋਦੀਆ ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਹੁਣ ਪਛੜ ਰਹੇ ਹਨ। ਇਸ ਵਾਰ ਜੰਗਪੁਰਾ ਵਿਧਾਨ ਸਭਾ ਸੀਟ ਦੀ ਕਾਫੀ ਚਰਚਾ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਇੱਥੋਂ ਮਨੀਸ਼ ਸਿਸੋਦੀਆ ਨੂੰ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਪਟਪੜਗੰਜ ਵਿਧਾਨ ਸਭਾ ਤੋਂ ਚੋਣ ਲੜਦੇ ਰਹੇ ਹਨ। ਜੰਗਪੁਰਾ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਪ੍ਰਵੀਨ ਕੁਮਾਰ ਹਨ ਅਤੇ ਉਹ ਆਪਣੀ ਨੌਕਰੀ ਛੱਡ ਕੇ ਅੰਨਾ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਪ੍ਰਵੀਨ ਕੁਮਾਰ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੰਗਪੁਰਾ ਸੀਟ ਤੋਂ ਲਗਭਗ 45,086 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਮਿਸ਼ਰਾ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਮਨੋਜ ਤਿਆਗੀ ਪਿੱਛੇ ਚੱਲ ਰਹੇ ਹਨ। ਜਦੋਂਕਿ ਕਾਂਗਰਸ ਨੇ ਅਰੀਬਾ ਖਾਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .