![](https://dailypost.in/wp-content/uploads/2025/02/o-64.jpg)
ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਵਿੱਚ ਕਈ ਉਲਟਫੇਰ ਹੋਣ ਦੀ ਸੰਭਾਵਨਾ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਸਖ਼ਤ ਮੁਕਾਬਲਾ ਹੁਣ ਸਾਫ਼ ਨਜ਼ਰ ਆ ਰਿਹਾ ਹੈ। ਸ਼ੁਰੂਆਤੀ ਰੁਝਾਨ ਹੈਰਾਨ ਕਰਨ ਵਾਲੇ ਹਨ।
ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਭਾਜਪਾ 50 ਸੀਟਾਂ ‘ਤੇ ਅੱਗੇ ਹੈ। ‘ਆਪ’ 19 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਇਕ ਸੀਟ ‘ਤੇ ਅੱਗੇ ਹੈ।
ਕੇਜਰੀਵਾਲ, CM ਆਤਿਸੀ ਸਣੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਚਿਹਰੇ ਪਿੱਛੇ ਚੱਲ ਰਹੇ ਹਨ। 5 ਫਰਵਰੀ ਨੂੰ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਿੰਗ ਹੋਈ ਸੀ ਅਤੇ ਇਸ ਵਾਰ 60.54 ਫੀਸਦੀ ਵੋਟਿੰਗ ਹੋਈ ਸੀ, ਜਦੋਂ ਕਿ ਪਿਛਲੀ ਵਾਰ ਦਿੱਲੀ ‘ਚ 62.60 ਫੀਸਦੀ ਵੋਟਿੰਗ ਹੋਈ ਸੀ।
ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੁਸ਼ਾਸਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਦਾ ਭ੍ਰਿਸ਼ਟਾਚਾਰ ਜਨਤਾ ਦੇ ਸਾਹਮਣੇ ਆ ਗਿਆ ਹੈ, ਜਿਸ ਕਾਰਨ ਜਨਤਾ ਨੇ ਸਰਕਾਰ ਬਦਲਣ ਦਾ ਫੈਸਲਾ ਕੀਤਾ ਹੈ। ਦਿੱਲੀ ਭਾਜਪਾ ਨੂੰ ਆਪਣੀ ਭਰੋਸੇਯੋਗਤਾ, ਦੂਜੇ ਰਾਜਾਂ ਵਿੱਚ ਵਿਕਾਸ ਕਾਰਜਾਂ, ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਦੇ ਕੰਮਾਂ ਕਰਕੇ, ਭਾਜਪਾ ਨੂੰ ਇੱਕ ਮੌਕਾ ਦੇ ਰਹੀ ਹੈ… ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।”
ਇਹ ਵੀ ਪੜ੍ਹੋ : ਲੱਕ ਨੂੰ ਸੰਗਲ ਪਾਇਆ….ਫਲੱਸ਼ ਦੇ ਪਿੱਛੇ ਵਾਲੀ ਸੀਟ ‘ਚੋਂ ਪੀਤਾ ਪਾਣੀ … ਅਮਰੀਕਾ ਤੋਂ ਡਿਪੋਰਟ ਹੋਏ ਮੁੰਡੇ ਦੀ ਹੱਡਬੀਤੀ
ਦੂਜੇ ਪਾਸੇ ਘੋਂਡਾ ਤੋਂ ਬਸਪਾ ਵਿਧਾਇਕ ਉਮੀਦਵਾਰ ਸੁੰਦਰ ਲੋਹੀਆ ਨੇ ਕਿਹਾ, “ਮੈਂ ‘ਆਪ’ ਉਮੀਦਵਾਰ ਗੌਰਵ ਸ਼ਰਮਾ ਨੂੰ ਆਪਣਾ ਸਮਰਥਨ ਦਿੱਤਾ ਹੈ। ਜੇਕਰ ਕੋਈ ਪਾਰਟੀ ਡਾ. ਬੀ.ਆਰ. ਅੰਬੇਡਕਰ ਦੇ ਸਿਧਾਂਤਾਂ ‘ਤੇ ਚੱਲਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ।”
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .