ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ 36 ਸੀਟਾਂ ਨਾਲ ਅੱਗੇ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਦੇ ਹੱਕ ਵਿੱਚ ਆਉਂਦੇ ਨਜ਼ਰ ਆ ਰਹੇ ਹਨ। ਇਸੇ ਵਿਚਾਲੇ ਆਪ ਲਈ ਰਾਹਤ ਭਰੇ ਨਤੀਜੇ ਸਾਹਮਣੇ ਆਏ ਹਨ। ‘ਆਪ’ ਭਾਵੇਂ ਕਾਫੀ ਪਛੜ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਅਤੇ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਅੱਗੇ ਨਿਕਲ ਗਏ ਹਨ। ਹਾਲਾਂਕਿ ਸੀਐਮ ਆਤਿਸ਼ੀ ਕਾਲਕਾਜੀ ਤੋਂ ਅਜੇ ਵੀ ਪਿੱਛੇ ਹਨ।
ਹੁਣ ਆਮ ਆਦਮੀ ਪਾਰਟੀ ਲਈ ਕੁਝ ਰਾਹਤ ਦੀ ਖਬਰ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਹੁਣ ਨਵੀਂ ਦਿੱਲੀ ਤੋਂ ਅੱਗੇ ਹਨ। ਇਸ ਤੋਂ ਇਲਾਵਾ ਮਨੀਸ਼ ਸਿਸੋਦੀਆ ਵੀ ਜੰਗਪੁਰਾ ਸੀਟ ਤੋਂ ਅੱਗੇ ਹੋ ਗਏ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਅੱਗੇ ਚੱਲ ਰਹੇ ਹਨ। ਇੱਥੇ ਕੇਜਰੀਵਾਲ ਇਸ ਸਮੇਂ 343 ਵੋਟਾਂ ਨਾਲ ਅੱਗੇ ਹਨ, ਜਦਕਿ ਭਾਜਪਾ ਦੇ ਪਰਵੇਸ਼ ਵਰਮਾ 4425 ਵੋਟਾਂ ਨਾਲ ਪਿੱਛੇ ਹਨ। ਜਦਕਿ ਕਾਂਗਰਸ ਦੇ ਸੰਦੀਪ ਦੀਕਸ਼ਿਤ ਤੀਜੇ ਸਥਾਨ ‘ਤੇ ਹਨ।
ਇਹ ਵੀ ਪੜ੍ਹੋ : ਡਿਪੋਰਟੇਸ਼ਨ ਨੂੰ ਲੈ ਕੇ ਭਾਰਤੀਆਂ ਨੂੰ ਰਾਹਤ, USA ਦੀ ਕੋਰਟ ਨੇ ਟਰੰਪ ਦੇ ਹੁਕਮਾਂ ‘ਤੇ ਲਾਈ ਰੋਕ
ਉਥੇ ਹੀ ਦਿੱਲੀ ਵਿਧਾਨ ਸਭਾ ਤਿਲਕ ਨਗਰ ਤੋਂ ਆਪ ਦੇ ਜਰਨੈਲ ਸਿੰਘ 1195 ਵੋਟਾਂ ਨਾਲ ਅੱਗੇ ਹਨ। ਉਥੇ ਹੀ ਜੰਗਪੁਰਾ ਸੀਟ ਤੋਂ ਆਪ ਦੇ ਮਨੀਸ਼ ਸਿਸੋਦੀਆ 1800 ਵੋਟਾਂ ਨਾਲ ਅੱਗੇ ਹਨ। ਚੋਣ ਕਮਿਸ਼ਨ ਮੁਤਾਬਕ ਬੀਜੇਪੀ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਰੁਝਾਨਾਂ ਮੁਤਾਬਕ ਬੀਜੇਪੀ 36 ਸੀਟਾਂ ਨਾਲ ਅੱਗੇ ਹੈ, ਜਦਕਿ ਕਾਂਗਰਸ ਨੂੰ ਸਿਰਫ 5.97 ਫੀਸਦੀ ਵੋਟ ਪਈ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .