![](https://dailypost.in/wp-content/uploads/2025/02/o-90.jpg)
ਜੰਮੂ-ਕਸ਼ਮੀਰ ਦੇ ਅਖਨੂਰ ‘ਚ ਮੰਗਲਵਾਰ ਨੂੰ LOC ਨੇੜੇ ਆਈਈਡੀ ਬਕਾਰਨ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਧਮਾਕੇ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਦੋ ਦੀ ਮੌਤ ਹੋ ਗਈ, ਜਦਕਿ ਇਕ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ‘ਚੋਂ ਇਕ ਫੌਜ ਦਾ ਅਧਿਕਾਰੀ ਸੀ। ਬਲਾਸਟ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਜਾਣਕਾਰੀ ਮੁਤਾਬਕ ਸਾਰੇ ਜਵਾਨ ਦੁਪਹਿਰ ਕਰੀਬ 3.50 ਵਜੇ ਗਸ਼ਤ ‘ਤੇ ਸਨ। ਇਸੇ ਦੌਰਾਨ ਭੱਠਲ ਇਲਾਕੇ ਵਿੱਚ ਇੱਕ ਚੌਕੀ ਨੇੜੇ ਬਲਾਸਟ ਹੋਇਆ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵਿਚ ਬਲਾਸਟ ਹੋਇਆ। ਮੰਨਿਆ ਜਾ ਰਿਹਾ ਹੈ ਇਸ ਨੂੰ ਅੱਤਵਾਦੀਆਂ ਨੇ ਪਲਾਂਟ ਕੀਤਾ ਸੀ। ਬਲਾਸਟ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ।
ਇਕ ਅਧਿਕਾਰੀ ਨੇ ਦੱਸਿਆ ਦੱਸਿਆ ਕਿ ਜ਼ਖਮੀ ਫੌਜੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਕੈਪਟਨ ਸਮੇਤ ਇਕ ਫੌਜੀ ਦੀ ਮੌਤ ਹੋ ਗਈ। ਦੂਜੇ ਜ਼ਖਮੀ ਫੌਜੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇੱਕ ਦਿਨ ਪਹਿਲਾਂ ਪਾਕਿਸਤਾਨ ਨੇ ਸਨਾਈਪਰ ਹਮਲਾ ਕੀਤਾ ਸੀ।
ਆਈਈਡੀ ਧਮਾਕੇ ਤੋਂ ਇਲਾਵਾ ਅੱਜ ਜੰਮੂ ਦੇ ਅਖਨੂਰ ਸੈਕਟਰ ਵਿੱਚ ਇੱਕ ਮੋਰਟਾਰ ਦਾ ਗੋਲਾ ਮਿਲਿਆ ਹੈ। ਇਸ ਨੂੰ ਬੰਬ ਨਿਰੋਧਕ ਦਸਤੇ ਨੇ ਨਕਾਰਾ ਕਰ ਦਿੱਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਨਾਮੰਦਰ ਪਿੰਡ ਨੇੜੇ ਪ੍ਰਤਾਪ ਨਹਿਰ ਵਿੱਚ ਇੱਕ ਮੋਰਟਾਰ ਦਾ ਸ਼ੈੱਲ ਦੇਖਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ, ਜਿਸ ਨੇ ਮੋਰਟਾਰ ਦੇ ਗੋਲੇ ਨੂੰ ਨਾਕਾਮ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਕਸ਼ਮੀਰ ਰੀਜਨ ਵਿਚ ਲੱਕ ਟੁੱਟਣ ਮਗਰੋਂ ਹੁਣ ਅੱਤਵਾਦੀ ਸੰਗਠਨ ਅਤੇ ਪਾਕਿਸਤਾਨ, ਜੋ ਇਸਦਾ ਸਮਰਥਨ ਕਰਦਾ ਹੈ, ਲਗਾਤਾਰ ਜੰਮੂ ਖੇਤਰ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਮਹੀਨੇ ਅੱਤਵਾਦੀਆਂ ਨੇ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ ਵਿੱਚ ਐਲਓਸੀ ਨੇੜੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਜਿਵੇਂ ਹੀ ਉਨ੍ਹਾਂ ਨੂੰ ਇਸ ਦੀ ਭਿਣਕ ਮਿਲੀ, ਚੌਕਸ ਜਵਾਨਾਂ ਨੇ ਚਾਰਜ ਸੰਭਾਲ ਲਿਆ ਅਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ : MP ਔਜਲਾ ਨੇ ਸੰਸਦ ‘ਚ ਚੁੱਕਿਆ ਚਾਈਨਾ ਡੋਰ ਦਾ ਮੁੱਦਾ, ਸਖਤ ਪਾਬੰਦੀ ਲਾਉਣ ਦੀ ਕੀਤੀ ਮੰਗ, ਬੋਲੇ-‘ਜਾ ਰਹੀਆਂ ਜਾਨਾਂ’
ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦੇ ਨਾਲ, ਸੁਰੱਖਿਆ ਬਲਾਂ ਨੇ ਪਹਿਲਾਂ ਕਸ਼ਮੀਰ ਜ਼ੋਨ ਦੇ ਬਾਰਾਮੂਲਾ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇੱਕ ਭੰਡਾਰ ਬਰਾਮਦ ਕੀਤਾ ਸੀ। ਫੌਜ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਜ਼ਿਲੇ ਦੇ ਉੜੀ ਸੈਕਟਰ ‘ਚ ਆਂਗਨਪਥਰੀ ਦੇ ਜੰਗਲ ‘ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ 3 ਏ.ਕੇ.-47 ਰਾਈਫਲਾਂ, 11 ਮੈਗਜ਼ੀਨ, 292 ਕਾਰਤੂਸ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, ਨੌਂ ਗ੍ਰੇਨੇਡ ਅਤੇ ਕਈ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਅਤੇ ਗੋਲਾ ਬਾਰੂਦ ਇੱਕ ਖੋਖਲੇ ਦੇਵਦਾਰ ਦੇ ਦਰੱਖਤ ਦੇ ਅੰਦਰ ਲੁਕਾਏ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .