ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਇਕ ਅਮਰੀਕੀ ਅਦਾਲਤ ਨੇ ਟਰੰਪ ਦੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਜਨਮ ਦੇ ਆਧਾਰ ‘ਤੇ ਅਮਰੀਕਾ ਦੀ ਨਾਗਰਿਕਤਾ ਦੇਣ ਦੇ ਕਾਨੂੰਨ ਨੂੰ ਰੱਦ ਕੀਤਾ ਸੀ। ਜੱਜ ਨੇ ਇਸ ਨੂੰ ਸਪੱਸ਼ਟ ਤੌਰ ‘ਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੂੰ ਹੁਕਮ ਨੂੰ ਲਾਗੂ ਕਰਨ ਤੋਂ ਅਸਥਾਈ ਤੌਰ ਤੋਂ ਰੋਕਣ ਦਾ ਹੁਕਮ ਹੈ। ਟਰੰਪ ਨੇ 20 ਜਨਵਰੀ ਨੂੰ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਪਹਿਲੇ ਦਿਨ ਇਸ ਹੁਕਮ ‘ਤੇ ਹਸਤਾਖਰ ਕੀਤੇ ਸਨ।
ਟਰੰਪ ਰਿਪਬਲਕਿਨ ਪਾਰਟੀ ਤੋਂ ਹੈ। ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਦੇ ਬਾਅਦ ਅਮਰੀਕੀ ਏਜੰਸੀਆਂ ਨੂੰ ਹੁਕਮ ਦਿੱਤਾ ਕਿ ਉਹ ਅਮਰੀਕਾ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਮਨ੍ਹਾ ਕਰਨ। ਦੱਸ ਦੇਈਏ ਕਿ ਨਾਗਰਿਕਤਾ ਦੀ ਇਹ ਵਿਵਸਥਾ ਅਜਿਹੇ ਬੱਚਿਆਂ ਲਈ ਸੀ ਜਿਨ੍ਹਾਂ ਦੇ ਮਾਤਾ-ਪਿਤਾ ਵਿਚੋਂ ਕੋਈ ਵੀ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ‘ਤੇ ਅਸਥਾਈ ਨਿਵਾਸੀ ਨਹੀਂ ਹੈ। ਜਸਟਿਸ ਕਾਫੇਨਾਰ ਨੇ ਹੁਕਮ ‘ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਵੀ ਕਾਨੂੰਨਸਾਜ਼ ਕਿਵੇਂ ਕਹਿ ਸਕਦਾ ਹੈ ਕਿ ਇਹ ਹੁਕਮ ਸੰਵਿਧਾਨਕ ਹੈ? ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਸਪੱਸ਼ਟ ਤੌਰ ‘ਤੇ ਗੈਰ-ਸੰਵਿਧਾਨਕ ਆਦੇਸ਼ ਹੈ।”
ਵਾਸ਼ਿੰਗਟਨ, ਇਲਿਨੋਇਸ ਤੇ ਓਰੇਗਨ ਵਰਗੇ ਡੈਮੋਕ੍ਰੇਟਿਕ ਸ਼ਾਸਿਤ ਸੂਬਿਆਂ ਨੇ ਦਾਅਵਾ ਕੀਤਾ ਕਿ ਟਰੰਪ ਦਾ ਹੁਕਮ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਵਿਚ ਦਿੱਤੇ ਗਏ ਨਾਗਰਿਕਤਾ ਦੇ ਅਧਿਕਾਰ ਦਾ ਉਲੰਘਣ ਕਰਦਾ ਹੈ। ਉਸ ਵਿਚ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਅਮਰੀਕਾ ਵਿਚ ਜਨਮਿਆ ਹੈ, ਉਹ ਇਸ ਦੇਸ਼ ਦਾ ਨਾਗਰਿਕ ਹੈ।
ਇਹ ਵੀ ਪੜ੍ਹੋ : ਹੁਣ ਪੰਜਾਬੀ ਭਾਸ਼ਾ ‘ਚ ਵੀ ਮਿਲਣਗੇ ਬਿਜਲੀ ਦੇ ਬਿੱਲ, ਲੋਕਾਂ ਨੂੰ ਪੜ੍ਹਨ ‘ਚ ਪ੍ਰੇਸ਼ਾਨੀ ਦੇ ਚੱਲਦੇ ਲਿਆ ਗਿਆ ਫੈਸਲਾ
ਦੱਸ ਦੇਈਏ ਕਿ ਟਰੰਪ ਦੇ ਇਸ ਹੁਕਮ ਦੇ ਬਾਅਦ ਕਈ ਭਾਰਤੀ ਜੋੜੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਜਲਦਬਾਜ਼ੀ ਵਿਚ ਅਮਰੀਕਾ ਵਿਚ ਬੱਚੇ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਸਨ। ਕਈ ਭਾਰਤੀ ਕੱਪਲ ਨੇ ਡਾਕਟਰਾਂ ਨਾਲ ਸੰਪਰਕ ਕੀਤਾ ਤੇ ਫਰਵਰੀ 20 ਤੋਂ ਪਹਿਲਾਂ ਸੀ ਸੈਕਸ਼ਨ ਲਈ ਹਸਪਤਾਲਾਂ ਵਿਚ ਅਪਾਇੰਟਮੈਂਟ ਲੈ ਲਈ ਸੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .