ਲੁਧਿਆਣਾ ਦੇ ਖੰਨਾ ਵਿਚ ਅੰਤਿਮ ਅਰਦਾਸ ਵਿਚ ਜਾ ਰਹੇ ਇੱਕ ਪਰਿਵਾਰ ਨਾਲ ਹਾਦਸਾ ਵਾਪਰ ਗਿਆ। ਉਹ ਇੱਕ ਆਟੋ ਵਿਚ ਸਵਾਰ ਸਨ ਤੇ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿੱਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ 2 ਔਰਤਾਂ ਸਮੇਤ 3 ਲੋਕ ਗੰਭੀਰ ਜ਼ਖਮੀ ਹਨ। ਸਾਰੇ ਇੱਕ ਹੀ ਪਰਿਵਾਰ ਤੋਂ ਹਨ।
ਇਹ ਹਾਦਸਾ ਸੇਹ ਪਿੰਡ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ 60 ਸਾਲਾ ਹਰਦੇਵ ਸਿੰਘ ਵਾਸੀ ਸਲੌਦੀ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ 70 ਸਾਲਾ ਪਰਮਜੀਤ ਕੌਰ, 48 ਸਾਲਾ ਸਕਿੰਦਰ ਕੌਰ ਅਤੇ 50 ਸਾਲਾ ਸੰਗਤ ਸਿੰਘ ਸ਼ਾਮਲ ਹਨ, ਜੋ ਸਲੌਦੀ ਦੇ ਰਹਿਣ ਵਾਲੇ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ (ਖਮਾਣੋਂ) ਵਿਖੇ ਹੋਣ ਵਾਲੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਿੰਡ ਸਲੌਦੀ ਤੋਂ ਇੱਕ ਆਟੋ ਵਿੱਚ ਜਾ ਰਿਹਾ ਸੀ। ਰਜਵਾਹੇ ਰੋਡ ‘ਤੇ ਪਿੰਡ ਸੇਹ ਨੇੜੇ ਆਟੋ ਦਾ ਸੰਤੁਲਨ ਅਚਾਨਕ ਵਿਗੜ ਗਿਆ ਅਤੇ ਉਹ ਪਲਟ ਗਿਆ। ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਸਿਗਨਲ ਟੱਪਣ, ਹੈਲਮੇਟ ਨਾ ਪਾਉਣ ਵਾਲੇ ਸਾਵਧਾਨ! ਪੰਜਾਬ ‘ਚ ਹੁਣ ਕੱਟਣਗੇ Online ਚਲਾਨ
ਹਸਪਤਾਲ ਵਿੱਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਐਮਓ ਡਾਕਟਰ ਮਨਿੰਦਰ ਭਸੀਨ ਮੁਤਾਬਕ ਬਾਕੀ ਤਿੰਨ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .