![](https://dailypost.in/wp-content/uploads/2025/02/barna1.png)
ਖੁਸ਼ੀਆਂ ਕਦੋਂ ਗਮੀ ਵਿੱਚ ਬਦਲ ਜਾਣ ਪਤਾ ਨਹੀਂ ਲੱਗਦਾ, ਕੁਝ ਅਜਿਹਾ ਹੀ ਹੋਇਆ ਹੈ ਮਿਠਨ ਕੁਮਾਰ ਦੀ ਧੀ ਤਨੂ ਨਾਲ ਜਿਸ ਦਾ ਦੋ ਦਿਨ ਬਾਅਦ ਜਨਮ ਦਿਨ ਸੀ ਅਤੇ ਤਨੂ ਨੇ ਪੂਰੇ ਪੰਜ ਸਾਲ ਦੀ ਹੋ ਜਾਣਾ ਸੀ। ਪਰ ਉਸ ਤੋਂ ਪਹਿਲਾਂ ਹੀ ਤਨੂੰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਮੌਤ ਦੇ ਮੂੰਹ ਵਿੱਚ ਚਲੀ ਗਈ।
ਜਾਣਕਾਰੀ ਮੁਤਾਬਕ ਤਨੂੰ ਆਪਣੇ ਦਾਦਾ ਜੀ ਨਾਲ ਆਪਣੇ ਪਿਤਾ ਜੀ ਨੂੰ ਰੋਟੀ ਦੇਣ ਲਈ ਸਕੂਟਰੀ ‘ਤੇ ਸਵਾਰ ਹੋ ਕੇ ਸੇਖਾ ਕੈਂਚੀਆਂ ਬਰਨਾਲਾ ਜਾ ਰਹੇ ਸਨ। ਤਨੂੰ ਆਪਣੇ ਦਾਦਾ ਜੀ ਨਾਲ ਸਕੂਟਰੀ ਦੇ ਪਿੱਛੇ ਬੈਠੀ ਸੀ। ਅਚਾਨਕ ਹੀ ਪਿੱਛੋਂ ਇੱਕ ਤੇਜ਼ ਰਫਤਾਰ ਨਾਲ ਕੈਂਟਰ ਆਉਂਦਾ ਹੈ, ਜੋ ਤਨੂੰ ਹੋਰਾਂ ਦੀ ਐਕਟਿਵਾ ਨੂੰ ਪਿੱਛੋਂ ਦੀ ਆ ਕੇ ਟੱਕਰ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਦਾਦਾ ਪੋਤੀ ਨੀਚੇ ਗਿਰ ਜਾਂਦੇ ਹਨ ਅਤੇ ਤਨੂ ਦਾ ਸਿਰ ਕੈਂਟਰ ਦੇ ਟਾਇਰ ਨੀਚੇ ਆ ਜਾਂਦਾ ਹੈ। ਜਿਸ ਕਾਰਨ ਤਨੂ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਜਦੋਂ ਕਿ ਉਸ ਦੇ ਦਾਦਾ ਜੀ ਗੰਭੀਰ ਜ਼ਖਮੀ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਲੋਨ ਦੇ ਪੈਸੇ ਲੈਣ ਆਉਣ ਵਾਲੇ ਬੈਂਕ ਮੁਲਾਜ਼ਮ ‘ਤੇ ਸ਼ਾਦੀਸ਼ੁਦਾ ਮਹਿਲਾ ਦਾ ਆਇਆ ਦਿਲ, ਭੱਜ ਕੇ ਕਰਵਾਇਆ ਵਿਆਹ
ਲੋਕਾਂ ਵੱਲੋਂ ਤੁਰੰਤ ਜ਼ਖਮੀ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕੈਂਟਰ ਆਪਣੀ ਹਿਰਾਸਤ ਵਿੱਚ ਲੈ ਲਿਆ ਜਦੋਂ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਿਹਾ ਕਿ ਪੁਲਿਸ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਕਾਨੂੰਨ ਮੁਤਾਬਕ ਜੋ ਕਾਰਵਾਈ ਹੈ ਉਹ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .