ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ 7 ਫਰਵਰੀ ਨੂੰ ਅਦਾਲਤ ‘ਚ ਪਿਤਾ ਬਲਕੌਰ ਸਿੰਘ ਦੀ ਗਵਾਹੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਬੇਟੇ ਤੋਂ ਬਿਨਾਂ ਤਿੰਨ ਸਾਲ ਹੋ ਗਏ ਹਨ ਪਰ ਉਨ੍ਹਾਂ ਨੇ ਉਸ ਦੀਆਂ ਚੀਜ਼ਾਂ ਰਾਹੀਂ ਉਸ ਦੀਆਂ ਯਾਦਾਂ ਨੂੰ ਤਾਜ਼ਾ ਰੱਖਿਆ ਹੈ।
ਚਰਨ ਕੌਰ ਨੇ ਪੋਸਟ ਵਿੱਚ ਲਿਖਿਆ ਹੈ ਕਿ ‘ਪੁੱਤ ਚਾਰ ਮਹੀਨੇ ਨੂੰ ਤਿੰਨ ਸਾਲ ਹੋ ਜਾਣਗੇ ਸਾਨੂੰ ਇੱਕ-ਦੂਜੇ ਤੋਂ ਵਿਛੜਿਆਂ, ਮੈਂ ਤੇਰੇ ਬਿਨਾਂ ਵੀ ਤੇਰੀਆਂ ਚੀਜ਼ਾਂ ਨਾਲ ਹੀ ਤੇਰਾ ਮੇਰੇ ਨਾਲ ਹੋਣ ਦਾ ਅਹਿਸਾਸ ਜ਼ਿੰਦਾ ਰੱਖਿਆ ਏ, ਪੁੱਤ ਉਡੀਕ ਵੀ ਉਡੀਕ ਉਡੀਕ ਥੱਕ ਗਈ ਪਤਾ ਨਹੀਂ ਭਾਰਤੀ ਨਿਆਂ ਪ੍ਰਣਾਲੀ ਦੀਆਂ ਦਹਿਲੀਜ਼ਾਂ ਦੇ ਦਰਵਾਜ਼ੇ ਤੇਰੇ ਜਾਣ ਮਗਰੋਂ ਹੀ ਬਹੁਤੇ ਉੱਚੇ ਹੋ ਗਏ, ਜੋ ਤੇਰੇ ਬੇਕਸੂਰ ਪਰਿਵਾਰ ਦੀ ਇੰਨੇ ਲੰਮੇ ਸਮੇਂ ਦੀ ਗੁਹਾਰ ਨੂੰ ਸੁਣ ਨਹੀਂ ਸਕਦੀ, ਪਰ ਪੁੱਤ ਮੈਂ ਤੇ ਤੇਰੇ ਬਾਪੂ ਜੀ ਦੇ ਕਦਮ ਕਦੇ ਇਹ ਨਹੀਂ ਕਹਿਣਗੇ ਕਿ ਅਸੀਂ ਥੱਕ ਗਏ ਹਾਂ। ਕੁਝ ਘੜੀ ਬੈਠ ਜਾਈਏ ਆਪਣੇ ਹੱਥਾਂ ਵਿਚ ਫੜੀ ਤੇਰੇ ਬੇਕਸੂਰ ਕਿਰਦਾਰ ਨੂੰ ਇਨਸਾਫ ਦੇਣ ਦੀ ਗੁਹਾਰ ਦੀ ਮੰਗ ਨਾਲ ਏਸ ਜੰਗ ਵਿਚ ਡਟੇ ਰਹਾਂਗੇ, ਤੇ ਨਾਲ ਨਾਲ ਜਿਵੇਂ ਤੇਰੇ ਸਾਰੇ ਚਾਹੁਣ ਵਾਲਿਆਂ ਨੇ ਕਦੇ ਸਾਨੂੰ ਇਕੱਲੇ ਨਹੀਂ ਛੱਡਿਆ, ਤੇਰੀ ਕਮੀ ਦਾ ਅਹਿਸਾਸ ਪੂਰਾ ਕਰਦੇ ਹੋਏ ਉਥੇ ਉਥੇ ਆਪਣੀ ਮੌਜੂਦਗੀ ਤੇਰੇ ਗੀਤਾਂ ਨਾਲ ਪੂਰਦੇ ਰਹਾਂਗੇ ਬੇਟਾ।’
ਇਹ ਵੀ ਪੜ੍ਹੋ : ਏਜੰਟ ਵੱਲੋਂ ਧੋਖਾ… 20 ਦਿਨ ਜੇਲ੍ਹ ‘ਚ ਰਿਹਾ… ਖਾਣ ਨੂੰ ਸਿਰਫ ਲੇਜ਼ ਤੇ ਜੂਸ… USA ਤੋਂ ਡਿਪੋਰਟ ਨੌਜਵਾਨ ਦੀ ਹੱਡਬੀਤੀ
ਦੱਸ ਦੇਈਏ ਕਿ ਅਦਾਲਤ ਨੇ ਬਲਕੌਰ ਸਿੰਘ ਨੂੰ 7 ਫਰਵਰੀ ਨੂੰ ਗਵਾਹੀ ਦੇਣ ਦੇ ਹੁਕਮ ਦਿੱਤੇ ਹਨ। ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਲਗਾਤਾਰ ਕਾਨੂੰਨੀ ਲੜਾਈ ਲੜ ਰਿਹਾ ਹੈ। ਚਰਨ ਕੌਰ ਦੀ ਇਹ ਭਾਵਨਾਤਮਕ ਪੋਸਟ ਇਸ ਗੱਲ ਦਾ ਸਬੂਤ ਹੈ ਕਿ ਪਰਿਵਾਰ ਅਜੇ ਵੀ ਆਪਣੇ ਪੁੱਤਰ ਦੀ ਮੌਤ ਤੋਂ ਬਹੁਤ ਦੁਖੀ ਹੈ, ਪਰ ਇਨਸਾਫ਼ ਲਈ ਲੜਨ ਲਈ ਦ੍ਰਿੜ੍ਹ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .