ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ੇ ‘ਤੇ ਵੱਡਾ ਬਿਆਨ ਦਿੱਤਾ ਹੈ। ਇਸ ਮੁੱਦੇ ‘ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਬਲ ਤੇ ਵਧੀਆ ਲੋਕਾਂ ਨੂੰ US ‘ਚ ਆਉਣ ਦੇਣਾ ਚਾਹੀਦਾ ਹੈ। ਮੈਨੂੰ US ‘ਚ ਕਾਬਲ ਲੋਕਾਂ ਦਾ ਆਉਣਾ ਪਸੰਦ ਹੈ। ਮੈਂ H-1B ਵੀਜ਼ਾ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਖੁਦ H-1B ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕਰਦਾ ਹਾਂ। ਮੈਨੂੰ ਬਹਿਸ ਲਈ ਦੋਵੇਂ ਪਾਸਿਆਂ ਦੀਆਂ ਦਲੀਲਾਂ ਪਸੰਦ ਹਨ।
ਟਰੰਪ ਨੇ ਕਿਹਾ ਕਿ ਮੈਨੂੰ ਬਹਿਸ ਦੇ ਦੋਵੇਂ ਪਹਿਲੂ ਪਸੰਦ ਹਨ। ਮੈਨੂੰ ਇਹ ਵੀ ਪਸੰਦ ਹੈ ਕਿ ਕਾਬਲ ਲੋਕ ਸਾਡੇ ਦੇਸ਼ ਵਿਚ ਆਉਣ। ਮੈਂ ਇਸ ਨੂੰ ਰੋਕਣਾ ਨਹੀਂ ਚਾਹੁੰਦਾ। ਮੈਂ ਸਿਰਫ ਇੰਜੀਨੀਅਰਾਂ ਦੀ ਗੱਲ ਨਹੀਂ ਕਰ ਰਿਹਾ ਹਾਂ। ਮੈਂ ਸਾਰੇ ਪੱਧਰ ਦੇ ਲੋਕਾਂ ਦੀ ਗੱਲ ਕਰ ਰਿਹਾ ਹਾਂ। ਅਮਰੀਕਾ ਨੂੰ ਚੰਗੀ ਲੋਕਾਂ ਦੀ ਲੋੜ ਹੈ। ਸਾਨੂੰ ਗੁਣਵੱਤਾ ਵਾਲੇ ਲੋਕ ਦੇਸ਼ ਵਿਚ ਲਿਆਉਣੇ ਹੋਣਗੇ। ਜਦੋਂ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਵਪਾਰ ਦਾ ਵਿਸਤਾਰ ਹੋਵੇਗਾ ਤੇ ਇਹ ਸਾਰਿਆਂ ਦੀ ਮਦਦ ਕਰੇਗਾ।
ਟਰੰਪ ਨੇ ਸਾਫ ਕੀਤਾ ਕਿ ਉਨ੍ਹਾਂ ਲਈ ਅਮਰੀਕੀ ਨੌਕਰੀਆਂ ਦੇ ਨਾਲ-ਨਾਲ ਕੰਪਨੀਆਂ ਦੀ ਜ਼ਰੂਰਤਾਂ ਵੀ ਮਹੱਤਵਪੂਰਨ ਹਨ। ਇਸ ਲਈ ਉਹ ਇਸ ਮਾਮਲੇ ਵਿਚ ਸੰਤੁਲਨ ਬਣਾਏ ਰੱਖਣਾ ਚਾਹੁੰਦੇ ਹਨ। ਟਰੰਪ ਦਾ ਇਹ ਰੁਖ਼ ਇਕ ਹੱਦ ਤਕ ਭਾਰਤ ਲਈ ਰਾਹਤ ਭਰਿਆ ਹੋ ਸਕਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕਾ ਵਿਚ ਭਾਰਤੀ ਵੱਡੀ ਗਿਣਤੀ ਵਿਚ ਰਹਿੰਦੇ ਹਨ। H1B ਵੀਜ਼ਾ ਪ੍ਰੋਗਰਾਮ ਵਿਚ ਕਿਸੇ ਬਦਲਾਅ ਦਾ ਭਾਰਤੀਆਂ ‘ਤੇ ਸਿੱਧਾ ਅਸਰ ਹੁੰਦਾ ਹੈ। ਹਾਲਾਂਕਿ ਹੁਣ ਇਹ ਦੇਖਣਾ ਹੋਵੇਗਾ ਕਿ H1B ਵੀਜ਼ੇ ਨੂੰ ਲੈ ਕੇ ਟਰੰਪ ਕਿਵੇਂ ਅੱਗੇ ਵਧਦੇ ਹਨ। ਟਰੰਪ ਦੇ ਬਿਆਨ ਤੋਂ ਲੱਗਦਾ ਹੈ ਕਿ ਉਹ ਇਸ ਨੂੰ ਬੰਦ ਨਹੀਂ ਕਰਨਗੇ ਪਰ ਕੁਝ ਬਦਲਾਅ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ : ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਆਪਣੀ ਜੀ.ਵ.ਨ ਲੀ/ਲਾ ਕੀਤੀ ਸ.ਮਾ/ਪਤ
ਦੱਸ ਦੇਈਏ ਕਿ H-1B ਵੀਜ਼ਾ ਇਕ ਅਜਿਹਾ ਪ੍ਰੋਗਰਾਮ ਹੈ ਜਿਸ ਜ਼ਰੀਏ ਵਿਦੇਸ਼ੀ ਮੁਲਾਜ਼ਮਾਂ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਖਾਸ ਤੌਰ ‘ਤੇ ਤਕਨੀਕੀ ਖੇਤਰ ਵਿਚ ਇਸ ਪ੍ਰੋਗਰਾਮ ਦਾ ਖਾਸ ਮਹੱਤਵ ਹੈ। ਇਸ ਵੀਜ਼ਾ ਪ੍ਰੋਗਰਾਮ ‘ਤੇ ਡੋਨਾਲਡ ਟਰੰਪ ਦੇ ਸਮਰਥਕਾਂ ਵਿਚ ਦੋ ਰੁਖ਼ ਦੇਖਣ ਨੂੰ ਮਿਲੇ ਹਨ। ਉਨ੍ਹਾਂ ਦੇ ਬੇਹੱਦ ਕਰੀਬੀ ਅਰਬਪਤੀ ਕਾਰੋਬਾਰੀ ਐਲੋਨ ਮਸਕ ਇਸ ਵੀਜੇ ਦਾ ਸਮਰਥਨ ਕਰਦੇ ਹਨ। ਉੁਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਯੋਗ ਪੇਸ਼ੇਵਰ ਅਮਰੀਕਾ ਆਉਂਦੇ ਹਨ। ਦੂਜੇ ਪਾਸੇ ਟਰੰਪ ਦੇ ਕਈ ਸਮਰਥਕ ਇਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀਆਂ ਦੀਆਂ ਨੌਕਰੀਆਂ ਵਿਦੇਸ਼ੀਆਂ ਕੋਲ ਚਲੀਆਂ ਜਾਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .