ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਦੀ ਟੀਮ ਨੇ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਮੈਸਰਜ਼ ਵਿਊਨਾਊ (VueNow)ਮਾਰਕੀਟਿੰਗ ਸਰਵਿਸ ਲਿਮਟਿਡ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ‘ਚ ਈਡੀ ਨੇ ਲੈਂਡ ਕਰੂਜ਼ਰ, ਮਰਸਡੀਜ਼ ਸਮੇਤ ਕਈ ਲਗਜ਼ਰੀ ਗੱਡੀਆਂ, 3 ਲੱਖ ਰੁਪਏ ਦੀ ਨਕਦੀ, ਦਸਤਾਵੇਜ਼ ਅਤੇ ਡਿਜੀਟਲ ਉਪਕਰਨ ਜ਼ਬਤ ਕੀਤੇ ਹਨ। ਈਡੀ ਜਲੰਧਰ ਦੀਆਂ ਪੰਜ ਟੀਮਾਂ ਨੇ ਗੁਰੂਗ੍ਰਾਮ, ਪੰਚਕੂਲਾ, ਹਰਿਆਣਾ ਦੇ ਜੀਂਦ, ਪੰਜਾਬ ਦੇ ਮੋਹਾਲੀ ਅਤੇ ਮਹਾਰਾਸ਼ਟਰ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ।
ਅਧਿਕਾਰੀਆਂ ਮੁਤਾਬਕ ਟੀਮਾਂ ਨੇ ਮੈਸਰਜ਼ ਵਿਊਨਾਓ ਇਨਫਰਾਟੈਕ ਲਿਮਟਿਡ, ਮੈਸਰਜ਼ ਬਿਗ ਬੁਆਏ ਟੌਇਸ, ਮੈਸਰਜ਼ ਮੈਨਦੇਸ਼ੀ ਫੂਡਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਪਲੈਂਕਡਾਟ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ, ਮੈਸਰਸ ਬਾਈਟਕੈਨਵਾਸ ਐਲਐਲਪੀ, ਮੈਸਰਸ ਸਕਾਈਵਰਸ, ਮੈਸਰਸ ਸਕਾਈਲਿੰਕ ਨੈਟਵਰਕ ਅਤੇ ਇਨ੍ਹਾਂ ਨਾਲ ਜੁੜਰੀਆਂ ਸਿਸਟਰ ਕੰਪਨੀਆਂ ਦੇ ਦਫਤਰਾਂ, ਰਿਕਾਰਡ ਰੂਮ ਤੇ ਇਨ੍ਹਾਂ ਫਰਮਾਂ ਦੇ ਮੈਨੇਜਿੰਗ ਡਾਇਰੈਕਟਰ ਤੇ ਚਾਰਟੇਡ ਅਕਾਊਂਟੈਂਟ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ। ਈਡੀ ਨੇ ਇਹ ਕਾਰਵਾਈ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਪੁਲਿਸ ਵੱਲੋਂ ਬੀਐੱਨਐੱਸ 2023 ਤਹਿਤ ਦਰਜ ਕੇਸ ਵਿਚ ਕੀਤੀ।
ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੈਸਰਜ਼ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਹੋਰ ਸਮੂਹ ਇਕਾਈਆਂ ਦੇ ਨਾਲ, ਵੱਖ-ਵੱਖ ਨਿਵੇਸ਼ਕਾਂ ਨੂੰ ਕਲਾਉਡ ਪਾਰਟੀਕਲ ਵੇੇਚਣ ਅਤੇ ਉਨ੍ਹਾਂ ਪਾਰਟੀਕਲਸ ਨੂੰ ਵਾਪ ਲੀਜ਼ ‘ਤੇ ਦੇਣ (ਐੱਸਐੱਲਬੀ ਮਾਡਲ) ਦੇ ਨਾਂ ‘ਤੇ ਆਪਣਾ ਪੈਸਾ ਨਿਵੇਸ਼ ਕਰਨ ਲਈ ਪੂਰਾ ਨੈਟਵਰਕ ਤਿਆਰ ਕੀਤਾ, ਜਦਿਕ ਇਸ ਦੇ ਲਈ ਉਨ੍ਹਾਂ ਕੋਲ ਕੋਈ ਲੋੜੀਂਦਾ ਬੁਨਿਆਦੀ ਢਾਂਚਾ ਨਹੀਂ ਸੀ। ਅਪਰਾਧਕ ਸਰਗਰਮੀਆਂ ਤੋਂ ਪੈਦਾ ਅਪਰਾਧ ਦੀ ਆਮਦਨ (ਪੀਓਸੀ) ਨੂੰ ਮੈਸਰਸ ਵੀਐੱਮਐੱਸਐੱਲ ਅਤੇ ਗਰੁੱਪ ਦੀਆਂ ਕੰਪਨੀਆਂ ਨੇ ਲਗਜ਼ਰੀ ਗੱਡੀਆਂ ਦੀ ਖਰੀਦ, ਸ਼ੈਲ ਕੰਪਨੀਆਂ ਰਾਹੀਂ ਕਰੋੜਾਂ ਰੁਪਏ ਦੀ ਧਨਰਾਸ਼ੀ ਦਾ ਲੈਣ-ਦੇਣ ਅਤੇ ਜਾਇਦਾਦਾਂ ਵਿਚ ਨਿਵੇਸ਼ ਕਰਕੇ ਮਨੀ ਲਾਂਡਰਿੰਗ ਨੂੰ ਵੱਡੇ ਪੱਧਰ ‘ਤੇ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਗੁਰਾਇਆ ‘ਚ XUV ਗੱਡੀ ਦਾ ਫੱ.ਟਿ/ਆ ਟਾਇਰ, ਇੱਕੋ ਪਰਿਵਾਰ ਦੇ 5 ਮੈਂਬਰ ਹੋਏ ਜ਼ਖਮੀ, ਇੱਕ ਦੀ ਹਾਲਤ ਨਾਜ਼ੁਕ
ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਦੀ ਟੀਮ ਨੇ 26 ਨਵੰਬਰ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਮੈਸਰਜ਼ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਦੇ ਪੰਜ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਦੀ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੈਸਰਜ਼ ਵਿਊਨਾਓ ਨੇ ਆਪਣੀਆਂ ਹੋਰ ਫਰਮਾਂ ਮੈਸਰਜ਼ ਜੀਬੀਟ ਇਨਫੋਟੈਕ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਜੀਬੀਟਾਈਟ ਰੈਂਟਲ ਪਲੈਨੇਟ ਪ੍ਰਾਈਵੇਟ ਲਿਮਟਿਡ ਵਿੱਚ ਨਿਵੇਸ਼ ਕੀਤਾ ਹੈ। ਕੰਪਨੀ ਨੇ ਇਸ ਪੈਸੇ ਦੀ ਦੁਰਵਰਤੋਂ ਕੀਤੀ ਅਤੇ ਕਈ ਸਿਸਟਰਸ ਕੰਪਨੀਆਂ ਅਤੇ ਹੋਰ ਫਰਮਾਂ ਨਾਲ ਲੈਣ-ਦੇਣ ਕੀਤਾ। ਨਿਵੇਸ਼ਕਾਂ ਨੂੰ ਕਲਾਊਡ ਪਾਰਟੀਕਲ ਵੇਚਣ ਦੇ ਨਾਂ ‘ਤੇ ਅਤੇ ਲੀਜ਼ ‘ਤੇ ਮੋਟਾ ਰਿਟਰਨ ਦੇਣ ਦੇ ਨਾਂ ‘ਤੇ ਨਿਵੇਸ਼ ਕਰਨ ਲਈ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਈਡੀ ਨੇ 17 ਅਕਤੂਬਰ ਨੂੰ ਵੀ ਕੰਪਨੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .