ਫਸਲਾਂ ਦੇ MSP ਦੀ ਕਾਨੂੰਨੀ ਗਾਰੰਟੀ ਸਣੇ 13 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ‘ਤੇ ਡਟੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 60ਵੇਂ ਦਿਨ ਵਿਚ ਪਹੁੰਚ ਗਿਆ ਹੈ। ਫਰੀਦਕੋਟ ਤੋਂ 7 ਸਾਲ ਦੀ ਛੋਟੀ ਬੱਚੀ ਨਵਦੀਪ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੀ। ਉਹ ਕਹਿੰਦੀ ਕਿ ਮੈਂ ਬਾਪੂ ਜੀ ਨੂੰ ਕਹਿ ਕੇ ਆਈ ਆ ਵੀ ਤੁਸੀਂ ਖਾਣਾ ਸ਼ੁਰੂ ਕਰ ਦਵੋ,, ਅਸੀਂ ਹੁਣ ਲੜਾਂਗੇ।
ਨਵਦੀਪ ਕਹਿੰਦੀ ਕੱਲ ਰਾਤ ਤੁਸੀਂ ਬਿਮਾਰ ਸੀ ਤਾਂ ਮੈਨੂੰ ਵੀ ਫਿਕਰ ਰਹੀ ,, ਮੈਂ ਵੀ ਰਾਤ 12 ਵਜੇ ਤੱਕ ਨਹੀਂ ਸੁੱਤੀ। ਬੱਚੀ ਕਹਿੰਦੀ ਬਾਪੂ 60 ਦਿਨ ਤੋਂ ਭੁੱਖਾ ਸਾਨੂੰ ਬਹੁਤ ਫ਼ਿਕਰ ਹੁੰਦੀ ਆ.. ਸਾਨੂੰ ਵਧੀਆ ਨੀ ਲਗਦਾ। ਇਸ ਤੋਂ ਇਲਾਵਾ 6 ਬੱਚੇ ਪਿੰਡ ਫਿੱਡੇ ਕਲਾਂ ਜਿਲ੍ਹਾ ਫਰੀਦਕੋਟ ਤੋਂ ਪਹੁੰਚੇ। ਉਨ੍ਹਾਂ ਕਿਹਾ ਕਿ ਕਹਿੰਦੇ ਸਾਡਾ ਮਨ ਇੱਥੇ ਹੀ ਲਗਦਾ ਹੈ। ਜਦੋਂ ਵੀ ਸਕੂਲੋਂ ਛੁੱਟੀ ਹੁੰਦੀ ਤਾਂ ਅਸੀਂ ਉਦੋਂ ਹੀ ਖਨੌਰੀ ਆ ਜਾਂਦੇ ਹਾਂ।
ਇਹ ਵੀ ਪੜ੍ਹੋ : ਤਹਿਸੀਲਾਂ ‘ਚ ਖਰਾਬ CCTV ਕੈਮਰਿਆਂ ‘ਤੇ ਪੰਜਾਬ ਸਰਕਾਰ ਦਾ ਸਖਤ ਸਟੈਂਡ, 31 ਜਨਵਰੀ ਤੱਕ ਚਾਲੂ ਕਰਨ ਦੇ ਹੁਕਮ
ਇਥੇ ਇਹ ਵੀ ਦੱਸ ਦੇਈਏ ਕਿ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਾਉਣ ਵਾਲੀ ਸਮਾਜ ਸੇਵੀ ਸੰਸਥਾ ਦੇ ਮੁਖੀ ਡਾ. ਸਵੈਮਾਨ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਹੈ। ਡਾ. ਸਵੈਮਾਨ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਨਾਲ ਬੈਠਕ ਕਰਨੀ ਚਾਹੀਦੀ ਹੈ। ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਨੂੰ ਮੈਡੀਕਲ ਸਹਾਇਤਾ ਦੇ ਬਿਨਾਂ ਜ਼ਿੰਦਾ ਰੱਖਣਾ ਮੁਸ਼ਕਲ ਹੈ। ਹਾਲਾਂਕਿ ਜਦੋਂ ਉਨ੍ਹਾਂ ਦਾ ਅਕਾਊਂਟ ਬੰਦ ਕੀਤਾ ਗਿਆਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਕਿਹਾ ਗਿਆ ਹੈ, ਉਹ ਬਿਲਕੁਲ ਸਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .