ਦਿੱਲੀ ਚੋਣ ਨਤੀਜਿਆਂ ਵਿਚਾਲੇ ਅੰਨਾ ਹਜ਼ਾਰੇ ਦਾ ਵੱਡਾ ਬਿਆਨ, ਕੇਜਰੀਵਾਲ ਨੂੰ ਲੈ ਕੇ ਆਖ ਗਏ ਵੱਡੀ ਗੱਲ

2 hours ago 3

ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪੋ-ਆਪਣੀਆਂ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ, ਜਦੋਂ ਕਿ ਮਨੀਸ਼ ਸਿਸੋਦੀਆ ਵਰਗੇ ਕੁਝ ਵੱਡੇ ਚਿਹਰੇ ਹੁਣ ਭਾਜਪਾ ਉਮੀਦਵਾਰਾਂ ਤੋਂ ਪਛੜ ਕੇ ਮੁਸ਼ਕਿਲ ਨਾਲ ਅੱਗੇ ਹਨ। ਸਵੇਰੇ 11 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) 70 ‘ਚੋਂ 42 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਆਮ ਆਦਮੀ ਪਾਰਟੀ 28 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਰੁਝਾਨਾਂ ‘ਚ ਕਾਂਗਰਸ ਇਕ ਵੀ ਸੀਟ ‘ਤੇ ਅੱਗੇ ਨਹੀਂ ਹੈ। ਜੇਕਰ ਇਹ ਨਤੀਜਾ ਰਿਹਾ ਤਾਂ ਕਾਂਗਰਸ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਆਪਣਾ ਖਾਤਾ ਨਹੀਂ ਖੋਲ੍ਹੇਗੀ।

ਨਤੀਜਿਆਂ ਨੂੰ ਵੇਖਦਿਆਂ ਲੱਗ ਰਿਹਾ ਹੈ ਕਿ ਬੀਜੇਪੀ ਦਿੱਲੀ ਵਿਚ 26 ਸਾਲਾਂ ਮਗਰੋਂ ਸੱਤਾ ਵਿਚ ਵਾਪਸੀ ਕਰ ਸਕਦੀ ਹੈ। ਇਸੇ ਵਿਚਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਉਮੀਦਵਾਰ ਦਾ ਆਚਰਣ, ਵਿਚਾਰ ਸ਼ੁੱਧ ਹੋਣੇ ਚਾਹੀਦੇ ਹਨ, ਜੀਵਨ ਬੇਦਾਗ ਹੋਣਾ ਚਾਹੀਦਾ ਹੈ, ਤਿਆਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਗੁਣ ਵੋਟਰਾਂ ਨੂੰ ਉਸ ‘ਤੇ ਵਿਸ਼ਵਾਸ ਕਰਨ ਦਿੰਦੇ ਹਨ।

शराब की दुकान बढ़ाने से केजरीवाल की इमेज खराब हुई; दिल्ली चुनाव नतीजों पर अन्ना हजारे का रिएक्शन

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ, “…ਲੋਕਾਂ ਦਾ ਨਵੀਂ ਪਾਰਟੀ ‘ਤੇ ਵਿਸ਼ਵਾਸ ਸੀ ਪਰ ਬਾਅਦ ‘ਚ ਸ਼ਰਾਬ ਦੀਆਂ ਦੁਕਾਨਾਂ ਵਧਾਉਣ ਕਾਰਨ ਉਸ ਦੀ (ਅਰਵਿੰਦ ਕੇਜਰੀਵਾਲ) ਇਮੇਜ ਖਰਾਬ ਹੋਣ ਲੱਗੀ। ਜਨਤਾ ਦੀ ਨਿਰਸਵਾਰਥ ਸੇਵਾ ਹੀ ਭਗਵਾਨ ਦੀ ਪੂਜਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ, ਜਿਸ ਕਾਰਨ ਉਹ ਗਲਤ ਰਸਤੇ ‘ਤੇ ਚਲਾ ਗਿਆ…।”

ਨਵੀਂ ਦਿੱਲੀ ਸੀਟ ‘ਤੇ ਕੇਜਰੀਵਾਲ ਫਿਰ ਪਛੜ ਗਏ
ਨਤੀਜਿਆਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੇ ਪਰਵੇਸ਼ ਵਰਮਾ ਤੋਂ ਪਹਿਲੇ ਗੇੜ ਦੀ ਗਿਣਤੀ ਤੱਕ 74 ਵੋਟਾਂ ਨਾਲ ਪਿੱਛੇ ਚੱਲ ਰਹੇ ਸਨ, ਪਰ ਦੂਜੇ ਗੇੜ ਤੋਂ ਬਾਅਦ ਉਹ 254 ਵੋਟਾਂ ਨਾਲ ਅੱਗੇ ਸਨ। ਅੱਠ ਗੇੜਾਂ ਦੀ ਗਿਣਤੀ ਤੋਂ ਬਾਅਦ, ਉਹ ਪ੍ਰਵੇਸ਼ ਵਰਮਾ ਤੋਂ 430 ਵੋਟਾਂ ਨਾਲ ਪਿੱਛੇ ਹੈ। ਪ੍ਰਵੇਸ਼ ਵਰਮਾ ਨੂੰ 16903, ਕੇਜਰੀਵਾਲ ਨੂੰ 16473 ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਨੂੰ 2812 ਵੋਟਾਂ ਮਿਲੀਆਂ। ਇਹ ਸੀਟ ਕੇਜਰੀਵਾਲ ਲਈ ਵੱਕਾਰ ਦਾ ਸਵਾਲ ਮੰਨਿਆ ਜਾ ਰਿਹਾ ਹੈ। ਹਾਲਾਂਕਿ ਵੋਟਾਂ ਦੀ ਗਿਣਤੀ ਦੇ ਕਈ ਦੌਰ ਅਜੇ ਬਾਕੀ ਹਨ, ਪਰ ਸ਼ੁਰੂਆਤੀ ਰੁਝਾਨਾਂ ਨੇ ‘ਆਪ’ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ।

ਮੁੱਖ ਮੰਤਰੀ ਆਤਿਸ਼ੀ ਪਿੱਛੇ ਰਹਿ ਗਈ, ਸਿਸੋਦੀਆ ਅੱਗੇ
ਤੀਜੇ ਦੌਰ ਦੀ ਗਿਣਤੀ ਤੋਂ ਬਾਅਦ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਤੋਂ 1,149 ਵੋਟਾਂ ਨਾਲ ਪਿੱਛੇ ਹਨ। ਰਮੇਸ਼ ਬਿਧੂੜੀ ਨੂੰ 8807 ਅਤੇ ‘ਆਪ’ ਦੀ ਆਤਿਸ਼ੀ ਨੂੰ 7465 ਵੋਟਾਂ ਮਿਲੀਆਂ। ਜੰਗਪੁਰਾ ਸੀਟ ‘ਤੇ ਮਨੀਸ਼ ਸਿਸੋਦੀਆ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਤੋਂ ਪਿੱਛੇ ਰਹਿ ਕੇ ਅੱਗੇ ਚੱਲ ਰਹੇ ਹਨ। ਪਹਿਲੇ ਗੇੜ ਦੀ ਗਿਣਤੀ ‘ਚ ਤਰਵਿੰਦਰ ਸਿੰਘ ‘ਆਪ’ ਦੇ ਮਨੀਸ਼ ਸਿਸੋਦੀਆ ਤੋਂ 1314 ਵੋਟਾਂ ਨਾਲ ਅੱਗੇ ਸਨ। ਚਾਰ ਗੇੜਾਂ ਦੀ ਗਿਣਤੀ ਤੋਂ ਬਾਅਦ ‘ਆਪ’ ਉਮੀਦਵਾਰ ਮਨੀਸ਼ ਸਿਸੋਦੀਆ 3773 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 14711 ਵੋਟਾਂ, ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਨੂੰ 10938 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸ ਦੇ ਫਰਹਾਦ ਸੂਰੀ ਨੂੰ 4998 ਵੋਟਾਂ ਮਿਲੀਆਂ ਹਨ।

ਦਿੱਲੀ ਦੀਆਂ ਮੁੱਖ ਸੀਟਾਂ ਦੀ ਹਾਲਤ

  • ਕਾਲਕਾਜੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਦੇ ਦੂਜੇ ਦੌਰ ‘ਚ ਭਾਜਪਾ ਦੇ ਰਮੇਸ਼ ਬਿਧੂੜੀ ਨੂੰ 8807 ਅਤੇ ‘ਆਪ’ ਦੇ ਆਤਿਸ਼ੀ ਨੂੰ 7465 ਵੋਟਾਂ ਮਿਲੀਆਂ।
  • ਰਾਜੌਰੀ ਗਾਰਡਨ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਏ. ਚੰਦੇਲਾ ਤੋਂ ਧਨਵੰਤੀ 2125 ਵੋਟਾਂ ਨਾਲ ਅੱਗੇ ਹਨ।
  • ਮੁਸਤਫਾਬਾਦ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੋਹਨ ਸਿੰਘ ਬਿਸ਼ਟ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਆਦਿਲ ਅਹਿਮਦ ਖਾਨ ਤੋਂ 41 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
  • ਕਰਾਵਲ ਨਗਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਮਨੋਜ ਕੁਮਾਰ ਤਿਆਗੀ ਤੋਂ 3109 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
  • ਸ਼ਾਹਦਰਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਗੋਇਲ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਸ਼ੰਟੀ ਤੋਂ 506 ਵੋਟਾਂ ਨਾਲ ਅੱਗੇ ਹਨ।
  • ਵਿਸ਼ਵਾਸ ਨਗਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਦੀਪਕ ਸਿੰਘਲ ਤੋਂ 1549 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
  • ਦਿੱਲੀ ਦੀ ਓਖਲਾ ਸੀਟ ‘ਤੇ ਚਾਰ ਗੇੜਾਂ ਦੀ ਗਿਣਤੀ ਤੋਂ ਬਾਅਦ, ‘ਆਪ’ ਦੇ ਅਮਾਨਤੁੱਲਾ ਖਾਨ AIMEI ਦੇ ਸ਼ਿਫਾ ਉਰ-ਰਹਿਮਾਨ ਖਾਨ ਤੋਂ 8725 ਵੋਟਾਂ ਨਾਲ ਅੱਗੇ ਹਨ।

ਇਹ ਵੀ ਪੜ੍ਹੋ : Delhi Election Result 2025 : ਕੇਜਰੀਵਾਲ ਮੁੜ ਪਛੜੇ, ਸਿਸੋਦੀਆ ਅੱਗੇ, ਜਾਣੋ ਬਾਕੀ ਸੀਟਾਂ ਦਾ ਹਾਲ

  • ਦਿੱਲੀ ਦੀ ਬਾਬਰਪੁਰ ਸੀਟ ‘ਤੇ ਅੱਠਵੇਂ ਗੇੜ ਦੀ ਗਿਣਤੀ ਤੋਂ ਬਾਅਦ ‘ਆਪ’ ਦੇ ਗੋਪਾਲ ਰਾਏ ਭਾਜਪਾ ਦੇ ਅਨਿਲ ਕੁਮਾਰ ਵਸ਼ਿਸ਼ਟ ਤੋਂ 20750 ਵੋਟਾਂ ਨਾਲ ਅੱਗੇ ਹਨ।
  • ਸੀਲਮਪੁਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਜ਼ੁਬੈਰ ਅਹਿਮਦ 1325 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਭਾਜਪਾ ਦੇ ਅਨਿਲ ਗੌੜ ਪਹਿਲੇ ਗੇੜ ਵਿੱਚ ਪਿੱਛੇ ਚੱਲ ਰਹੇ ਹਨ।

60% ਤੋਂ ਵੱਧ ਵੋਟਿੰਗ ਹੋਈ
ਦਿੱਲੀ ‘ਚ 5 ਫਰਵਰੀ ਨੂੰ ਹੋਈਆਂ ਚੋਣਾਂ ‘ਚ 60.54 ਫੀਸਦੀ ਵੋਟਿੰਗ ਹੋਈ ਸੀ। ਇਨ੍ਹਾਂ ਰੁਝਾਨਾਂ ਦੇ ਆਧਾਰ ‘ਤੇ ਭਾਜਪਾ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਲਈ ਇਹ ਰੁਝਾਨ ਨਿਰਾਸ਼ਾਜਨਕ ਹੈ, ਖਾਸ ਤੌਰ ‘ਤੇ ਜਦੋਂ ਇਸ ਨੇ ਪਿਛਲੇ ਸਾਲਾਂ ਦੌਰਾਨ ਦਿੱਲੀ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਹਨ। ਹਾਲਾਂਕਿ, ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਅਤੇ ਰੁਝਾਨ ਬਦਲ ਸਕਦੇ ਹਨ। ਪਰ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ ਭਾਜਪਾ ਇਸ ਵਾਰ ਦਿੱਲੀ ਵਿੱਚ ਵੱਡਾ ਹੰਗਾਮਾ ਕਰ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .



*** Disclaimer: This Article is auto-aggregated by a Rss Api Program and has not been created or edited by Nandigram Times

(Note: This is an unedited and auto-generated story from Syndicated News Rss Api. News.nandigramtimes.com Staff may not have modified or edited the content body.

Please visit the Source Website that deserves the credit and responsibility for creating this content.)

Watch Live | Source Article