ਸੁਹੇਲ ਕਾਸਿਮ ਮੀਰ IPS, SSP ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਅਤੇ CIA ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਲੁੱਟਾਂ-ਖੋਹਾਂ ਕਰਨ ਵਾਲੇ 02 ਗਿਰੋਹਾਂ ਦੇ ਅਪਰਾਧੀਆਂ ਨੂੰ ਟਰੇਸ ਕਰਕੇ ਹਥਿਆਰ, ਗੋਲੀ ਸਿੱਕਾ, ਸੋਨਾ, ਕਾਰਾਂ ਆਦਿ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
SSP ਬਟਾਲਾ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 12.01.2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ Flipkart/Amazon ਡਲਿਵਰੀ ਸਟੋਰ, ਗੁਰਦਾਸਪੁਰ ਰੋਡ, ਥਾਣਾ ਸਿਵਲ ਲਾਈਨ ਬਟਾਲਾ ਦੇ ਏਰੀਆ ਵਿੱਚ ਸਟੋਰ ਤੋੜ ਕੇ ਕਰੀਬ 07 ਲੱਖ ਰੁਪਏ ਦੀ ਨਗਦੀ ਆਦਿ ਚੋਰੀ ਕੀਤੀ ਸੀ। ਇਸ ਮਾਮਲੇ ਵਿੱਚ SP ਡਿਟੈਕਟਿਵ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਕੇ ਕਰੀਬ 10 ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸਾਭਾ ਦੇ ਏਰੀਆ ਦੇ 02 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਰੇਸ਼ ਕੁਮਾਰ ਪੁੱਤਰ ਬਰ ਰਾਮ ਵਾਸੀ ਪਿੰਡ ਡੇਰਾ ਬਧੋਰੀ, ਜ਼ਿਲਾ ਸਾਂਬਾ, ਜੰਮੂ ਕਸ਼ਮੀਰ ਅਤੇ ਉਮਰ ਵਸੀਮ ਪੁੱਤਰ ਅਬਦੁਲ ਗਨੀ ਵਾਸੀ ਮੋਰ, ਜ਼ਿਲਾ ਰਿਆਸੀ, ਜੰਮੂ ਕਸ਼ਮੀਰ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਕਾਰ ਮਾਰੂਤੀ ECO ਨੰਬਰ JK-21-H-6524 ਅਤੇ ਵਾਰਦਾਤ ਦੌਰਾਨ ਪਹਿਨੇ ਹੋਏ ਕੱਪੜੇ ਬ੍ਰਾਮਦ ਹੋਏ ਹਨ।ਜਦਕਿ ਇਨ੍ਹਾਂ ਦੇ 02 ਹੋਰ ਸਾਥੀ ਅਤੇ ਚੋਰੀ ਕੀਤਾ ਗਿਆ ਸਮਾਨ ਬਰਾਮਦ ਕਰਨਾ ਅਜੇ ਬਾਕੀ ਹੈ।
ਇਸੇ ਤਰ੍ਹਾਂ ਮਿਤੀ 15.01.2025 ਨੂੰ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੁੱਢਾਕੋਟ ਥਾਣਾ ਸੇਖਵਾਂ, ਜੋ ਕਿ ਆਪਣੇ ਪਰਿਵਾਰ ਨਾਲ ਬਟਾਲਾ ਆਇਆ ਸੀ। ਉਸ ਪਾਸੋਂ 04 ਨਾ-ਮਲੂਮ ਨੌਜਵਾਨਾਂ ਵੱਲੋਂ ਕਰੇਟਾ ਗੱਡੀ ਦੀ ਖੋਹ ਕੀਤੀ ਗਈ ਸੀ। ਇਸੇ ਤਰ੍ਹਾਂ ਮਿਤੀ 17.01.2025 ਨੂੰ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਰਿਲਾਇੰਸ ਸਮਾਰਟ ਸਟੋਰ ਵਿੱਚ 02 ਨਾ-ਮਲੂਮ ਨੌਜਵਾਨ ਜੋ CRETA ਕਾਰ ਵਿੱਚ ਆਏ ਸੀ, ਜਿਨ੍ਹਾਂ ਵੱਲੋਂ ਹਥਿਆਰਾਂ ਦੀ ਨੇਕ ‘ਤੇ ਕਰੀਬ 20,000/- ਕੈਸ਼ ਲੁੱਟ ਕੇ ਮੌਕਾ ਤੋਂ ਫ਼ਰਾਰ ਹੋ ਗਏ ਸੀ।
ਇਸ ਸਬੰਧ ਵਿੱਚ ਵੀ SP ਡਿਟੈਕਟਿਵ ਬਟਾਲਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ 05 ਦਿਨਾਂ ਵਿੱਚ ਦੋਸ਼ੀਆਂ ਨੂੰ ਟਰੇਸ ਕਰਕੇ ਉਨ੍ਹਾਂ ਪਾਸੋਂ ਇੱਕ CRETA ਕਾਰ ਜੋ ਵਾਰਦਾਤ ਦੌਰਾਨ ਵਰਤੀ ਗਈ ਸੀ, ਸਮੇਤ ਪਿਸਟਲ 32 ਬੋਰ, 04 ਜ਼ਿੰਦਾ ਕਾਰਤੂਸ, 01 ਮੋਬਾਇਲ ਫੋਨ ਅਤੇ ਖਾਸ ਕਰਕੇ ਇੱਕ ਮੁੰਦਰੀ ਸੋਨਾ ਵਜ਼ਨੀ 2.5 ਗ੍ਰਾਮ ਅਤੇ 2,850 ਕਿਲੋਗ੍ਰਾਮ ਚਾਂਦੀ ਬ੍ਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਪਾਸੋਂ ਇੱਕ ਇਨੋਵਾ ਕਾਰ ਅਤੇ Venue ਕਾਰ ਵੀ ਬਰਾਮਦ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਬੀਰ ਸਿੰਘ ਪੁੱਤਰ ਵਤਨ ਸਿੰਘ ਵਾਸੀ ਮਾਹਲ ਥਾਣਾ ਰਾਮਤੀਰਥ, ਮੋਨਾ ਪੁੱਤਰ ਪਿੰਕਾ ਸਿੰਘ ਵਾਸੀ ਬਾਲੇਚੌਕ ਨੇੜੇ ਗੁਲਾਵਲ, ਤਰਨਤਾਰਨ ਰੋਡ, ਅੰਮ੍ਰਿਤਸਰ, ਸਲਮਾਨ ਪੁੱਤਰ ਸਤਵੰਤ ਸਿੰਘ ਵਾਸੀ ਧਰਮਕੋਟ ਰੰਧਾਵਾ ਵਜੋਂ ਹੋਈ ਹੈ।
ਪੜਤਾਲ ਦੌਰਾਨ ਇਹ ਵੀ ਪਾਇਆ ਗਿਆ ਕਿ ਦੋਸ਼ੀਆਂ ਵੱਲੋਂ ਫਤਿਹਗੜ੍ਹ ਚੂੜੀਆਂ ਵਾਰਦਾਤ ਤੋਂ ਪਹਿਲਾਂ Venue ਕਾਰ ‘ਤੇ ਸਵਾਰ ਹੋ ਕੇ ਮਿਤੀ 15.01.2025 ਨੂੰ ਬਟਾਲਾ ਵਿਖੇ ਉਪਰੋਕਤ Creta ਗੱਡੀ ਦੀ ਖੋਹ ਕੀਤੀ ਸੀ ਅਤੇ ਫਿਰ ਫ਼ਤਿਹਗੜ੍ਹ ਚੂੜੀਆਂ ਵਿਖੇ ਖੋਹ ਕੀਤੀ ਗਈ Creta ਗੱਡੀ ‘ਤੇ ਰਿਲਾਇੰਸ ਸਟੋਰ ‘ਤੇ ਖੋਹ ਕੀਤੀ ਗਈ ਸੀ। ਬਾਅਦ ਵਿੱਚ ਦੋਨਾਂ ਗੱਡੀਆਂ ਦੀ ਪਹਿਚਾਣ ਛਿਪਾਉਣ ਲਈ ਕਰੋਟਾ ਗੱਡੀ ਦੇ ਟਾਇਰ Innova ਗੱਡੀ ਨੰਬਰ PB08-BL-2929 ਨੂੰ ਪਾ ਦਿੱਤੇ ਗਏ ਸੀ। ਜੋ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕਰਦੇ ਹੋਏ 03 ਗੱਡੀਆਂ ਬ੍ਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦੀ ਭਾਖੜਾ ਨਹਿਰ ‘ਚੋਂ ਮਿਲੀ Air Hostess ਸਟੂਡੈਂਟ ਦੀ ਦੇ/ਹ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸ ਤੋਂ ਇਲਾਵਾ ਇਸ ਗਿਰੋਹ ਵੱਲੋਂ ਤਰਨਤਾਰਨ ਅਤੇ ਅਜਨਾਲਾ ਵਿਖੇ ਹੇਠ ਲਿਖੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮਿਤੀ 16-01-2025 ਨੂੰ ਥਾਣਾ ਸਿਟੀ ਪੱਟੀ, ਜਿਲਾ ਤਰਨਤਾਰਨ ਦੇ ਏਰੀਏ ਵਿੱਚ ਰਿਲਾਇੰਸ ਸਮਾਰਟ ਪੁਆਇੰਟ, ਤਰਨਤਾਰਨ ਰੋਡ, ਪੱਟੀ ਤੇ ਕਰੇਟਾ ਕਾਰ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕੀਬ 57 ਹਜਾਰ ਰੁਪਏ ਕੈਸ਼ ਲੁਟ ਕੇ ਫਰਾਰ ਹੋ ਗਏ ਸੀ।
ਇਸ ਤੋਂ ਇਲਾਵਾ ਮਿਤੀ 19-01-2025 ਨੂੰ ਥਾਣਾ ਅਜਨਾਲਾ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿੱਚ ਦੀਪਕ ਜਿਉਲਰਜ ਨਾਮ ਦੀ ਸੁਨਿਆਰੇ ਦੀ ਦੁਕਾਨ ਤੇ ਕਰੇਟਾ ਕਾਰ ਤੇ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨਾਂ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰੀਬ 06 ਕਿਲੋ ਚਾਂਦੀ, ਸਾਢੇ 6 ਤੋਲੇ ਸੋਨਾ ਅਤੇ 50 ਹਜਾਰ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ ਸੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .