ਡਾਲਰ ਦੇ ਮੁਕਾਬਲੇ ਰੁਪਏ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਹੈ। ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਰੁਪਏ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਅੱਜ ਪਹਿਲੀ ਵਾਰ ਰੁਪਿਆ 87 ਦੇ ਪੱਧਰ ਤੋਂ ਹੇਠਾਂ ਖਿਸਕ ਗਿਆ। ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 67 ਪੈਸੇ ਡਿੱਗ ਕੇ 87.29 ਪ੍ਰਤੀ ਡਾਲਰ ‘ਤੇ ਆ ਗਿਆ। ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।
ਸ਼ੁੱਕਰਵਾਰ ਨੂੰ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਿਆ 86.61 ‘ਤੇ ਬੰਦ ਹੋਇਆ ਸੀ, ਪਰ ਜਿਵੇਂ ਹੀ ਅੱਜ ਬਾਜ਼ਾਰ ਖੁੱਲ੍ਹਿਆ, ਇਹ 41 ਪੈਸੇ ਡਿੱਗ ਕੇ 87.02 ‘ਤੇ ਪਹੁੰਚ ਗਿਆ, ਜੋ ਫਰਵਰੀ 2023 ਤੋਂ ਬਾਅਦ ਸਭ ਤੋਂ ਕਮਜ਼ੋਰ ਸ਼ੁਰੂਆਤ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ, ਮੈਕਸੀਕੋ ਅਤੇ ਚੀਨ ‘ਤੇ ਨਵੇਂ ਟੈਰਿਫ ਲਗਾਉਣ ਦੇ ਹੁਕਮ ‘ਤੇ ਦਸਤਖਤ ਕੀਤੇ ਹਨ, ਜਿਸ ਕਾਰਨ ਵਿਸ਼ਵ ਵਪਾਰ ਯੁੱਧ ਦਾ ਡਰ ਵਧ ਗਿਆ ਹੈ, ਜਿਸ ਦਾ ਅਸਰ ਰੁਪਏ ‘ਤੇ ਵੀ ਪਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਕਾਰਨ ਡਾਲਰ ਹੋਰ ਮਜ਼ਬੂਤ ਹੋਇਆ ਹੈ, ਜਿਸ ਕਾਰਨ ਰੁਪਏ ਸਮੇਤ ਦੁਨੀਆ ਦੀਆਂ ਕਈ ਮੁਦਰਾਵਾਂ ਪ੍ਰਭਾਵਿਤ ਹੋਈਆਂ ਹਨ। ਡਾਲਰ ਇੰਡੈਕਸ 1.4% ਦੀ ਛਾਲ ਮਾਰ ਕੇ 109.84 ‘ਤੇ ਪਹੁੰਚ ਗਿਆ ਹੈ, ਇਸ ਦੇ ਨਾਲ ਹੀ, ਰੁਪਿਆ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ 2024 ਵਿੱਚ ਹੁਣ ਤੱਕ 2.78% ਡਿੱਗ ਚੁੱਕਾ ਹੈ।
ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ਚੋਣਾਂ: ਵੋਟਿੰਗ ਦੌਰਾਨ ਐਗਜ਼ਿਟ ਪੋਲ ‘ਤੇ ਪਾਬੰਦੀ, ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ
ਰੁਪਏ ਦੀ ਤਰ੍ਹਾਂ ਚੀਨ, ਮੈਕਸੀਕੋ ਅਤੇ ਕੈਨੇਡਾ ਦੀਆਂ ਕਰੰਸੀਆਂ ‘ਚ ਵੀ ਭਾਰੀ ਗਿਰਾਵਟ ਆਈ ਹੈ। ਰਿਪੋਰਟਾਂ ਮੁਤਾਬਕ ਚੀਨ ਦੀ ਕਰੰਸੀ ਯੁਆਨ ਸੋਮਵਾਰ ਨੂੰ ਆਫਸ਼ੋਰ ਵਪਾਰ ‘ਚ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਈ। ਮੈਕਸੀਕੋ ਦਾ ਪੇਸੋ ਅਤੇ ਕੈਨੇਡਾ ਦਾ ਡਾਲਰ ਵੀ ਕਈ ਸਾਲਾਂ ਵਿੱਚ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਆ ਗਿਆ ਹੈ। ਇਸ ਕਾਰਨ ਵਪਾਰ ਯੁੱਧ ਵਧਣ ਦਾ ਡਰ ਹੋਰ ਡੂੰਘਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .