ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇੱਕ ਦਿਲ ਕੰਬਾਊ ਘਟਨਾ ਵਾਪਰੀ ਹੈ। ਜਿਸ ਨਾਲ ਪੂਰੇ ਹਲਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਕਿਉਂਕਿ ਇੱਕ ਨੌਜਵਾਨ ਲੜਕੀ ਨੂੰ ਉਸਦੇ ਚਾਚੇ, ਤਾਇਆਂ ਨੇ ਇੱਟਾਂ ਮਾਰ- ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਲਹਿਰਾ ਵਿਖੇ ਦਰਜ ਹੋਏ ਪਰਚੇ ਅਤੇ ਡੀਐਸਪੀ ਲਹਿਰਾ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਮੌਸਮਾਂ ਪਤਨੀ ਬੱਲੀ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਥਾਣਾ ਲਹਿਰਾ ਨੇ ਬਿਆਨ ਲਿਖਾਏ ਕਿ ਸਰਵਣ ਸਿੰਘ ਪੁੱਤਰ ਸੁੱਚਾ ਸਿੰਘ, ਰਾਮਫਲ ਸਿੰਘ ਪੁੱਤਰ ਸਰਵਨ ਸਿੰਘ, ਕਸ਼ਮੀਰ ਸਿੰਘ ਪੁੱਤਰ ਸਰਬਨ ਸਿੰਘ, ਮੁਰਲੀ ਪਤਨੀ ਸਰਵਣ ਸਿੰਘ ਵਾਸੀਆਨ ਰਾਮਪੁਰਾ ਜਵਾਹਰ ਵਾਲਾ ਥਾਣਾ ਲਹਿਰਾ ਦੇ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ ਕਰਾਇਆ।
ਪੀੜਤ ਮੌਸਮਾਂ ਨੇ ਦੱਸਿਆ ਕਿ ਮੈਂ ਆਪਣੇ ਲੜਕੇ ਸੁਨੀਲ ਕੁਮਾਰ ਅਤੇ ਲੜਕੀ ਕੁੰਤੀ ਦੇਵੀ ਸਮੇਤ ਆਪਣੇ ਘਰ ਮੌਜੂਦ ਸੀ। ਸਵੇਰੇ 11 ਕੁ ਵਜੇ ਦੇ ਕਰੀਬ ਸਰਬਣ ਸਿੰਘ, ਰਾਮਫਲ ਸਿੰਘ, ਕਸ਼ਮੀਰ ਸਿੰਘ, ਮੁਰਲੀ ਉਪਰੋਕਤ ਜਿਨ੍ਹਾਂ ਦੇ ਹੱਥਾਂ ਵਿੱਚ ਇੱਟਾਂ ਫੜੀਆਂ ਹੋਈਆਂ ਸਨ, ਕੰਧ ਟੱਪ ਕੇ ਘਰ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਏ ਅਤੇ ਕਹਿੰਦੇ ਕਿ ਅੱਜ ਤੈਨੂੰ ਘਰ ਤੋਂ ਕੱਢਕੇ ਕੇ ਹੀ ਹਟਾਂਗੇ। ਇੰਨਾ ਕਹਿੰਦੇ ਸਾਰ ਹੀ ਮੇਰੇ ਦਿਓਰ ਕਸ਼ਮੀਰ ਸਿੰਘ ਨੇ ਮੇਰੀ ਲੜਕੀ ਕੁੰਤੀ ਦੇਵੀ ਨੂੰ ਥੱਲੇ ਸੁੱਟ ਲਿਆ। ਉਸ ਤੋਂ ਬਾਅਦ ਕਸ਼ਮੀਰ ਸਿੰਘ ਅਤੇ ਸਰਬਣ ਸਿੰਘ ਉਪਰੋਕਤ ਨੇ ਕੁੰਤੀ ਦੇਵੀ ‘ਤੇ ਇੱਟਾਂ ਮਾਰੀਆਂ। ਮੁਰਲੀ ਨੇ ਲੜਕੀ ਦੀਆਂ ਲੱਤਾਂ ਫੜ ਲਈਆਂ ਅਤੇ ਰਾਮਫਲ ਸਿੰਘ ਨੇ ਹੱਥ ਫੜ ਲਏ।ਮੈਂ ਜਦੋਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਮੇਰੀ ਵੀ ਬਹੁਤ ਕੁੱਟਮਾਰ ਕੀਤੀ। ਫਿਰ ਲੋਕਾਂ ਦਾ ਭਾਰੀ ਇਕੱਠ ਹੁੰਦਾ ਦੇਖ ਕੇ ਦੋਸ਼ੀ ਮੌਕੇ ਤੋਂ ਭੱਜ ਗਏ। ਮੈਂ ਮੇਰੀ ਲੜਕੀ ਨੂੰ ਗੰਭੀਰ ਹਾਲਤ ਦੇ ਵਿੱਚ ਸਵਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕੁੰਤੀ ਦੇਵੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਵੱਲੋ ਮੀਟਿੰਗ ਦੇ ਸੱਦੇ ‘ਤੇ ਬੋਲੇ CM ਮਾਨ, ‘ਗੱਲਬਾਤ ਨਾਲ ਹੀ ਹੋਵੇਗਾ ਮਸਲੇ ਦਾ ਹੱਲ’
ਪੁਲਿਸ ਨੇ ਮ੍ਰਿਤਕ ਨੌਜਵਾਨ ਲੜਕੀ ਕੁੰਤੀ ਦੇਵੀ ਦੀ ਮਾਤਾ ਮੌਸਮਾਂ ਦਾ ਬਿਆਨ ਹਾਸਲ ਕਰਦਿਆਂ ਉਪਰੋਕਤ ਦੋਸ਼ੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਲੜਕੀ ਕੁੰਤੀ ਦੇਵੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ, ਜਿੱਥੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: