ਲੁਧਿਆਣਾ ਵਿਚ ਅੱਜ ਸਵੇਰੇ ਵੱਡਾ ਸੜਕ ਹਾਦਸਾ ਵਾਪਰ ਗਿਆ। ਲੁਧਿਆਣਾ ਵਿਚ ਚੰਡੀਗੜ੍ਹ ਰੋਡ ‘ਤੇ ਤੇਜ਼ ਰਫਤਾਰ ਬ੍ਰੇਜਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫਤਾਰ ਕਾਰ ਦਾ ਸੰਤੁਲਨ ਵਿਗੜਨ ਗਿਆ ਜਿਸ ਕਾਰਨ ਪਹਿਲਾਂ ਉਹ ਇਕ ਆਟੋ ਨਾਲ ਟਕਰਾਈ ਤੇ ਫਿਰ ਸਕੂਲ ਬੱਸ ਵਿਚ ਜਾ ਵੱਜੀ।
ਹਾਦਸੇ ਵਿਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਪਰ ਅਜੇ ਤੱਕ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
ਮੌਕੇ ‘ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਸਵੇਰੇ ਉਹ ਕਿਸੇ ਕੰਮ ਨੂੰ ਜਾ ਰਿਹਾ ਸੀ। ਉਸ ਨੇ ਦੇਖਿਆ ਕਿ ਤੇਜ਼ ਰਫਤਾਰ ਬ੍ਰੇਜਾ ਕਾਰ ਪਹਿਲਾਂ ਆਟੋ ਨਾਲ ਟਕਰਾਈ। ਸੰਤੁਲਨ ਵਿਗੜਨ ਦੇ ਬਾਅਦ ਕਾਰ ਪਲਟ ਗਈ ਤੇ ਸਕੂਲ ਬੱਸ ਵਿਚ ਜਾ ਵੱਜੀ। ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸਕੂਲ ਬੱਸ ਖਾਲੀ ਸੀ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ: ਡੱਲੇਵਾਲ ਦੇ ਮ.ਰ/ਨ ਵਰਤ ਦਾ ਅੱਜ 59ਵਾਂ ਦਿਨ, ਸੁਪਰੀਮ ਕੋਰਟ ਨੇ ਡੱਲੇਵਾਲ ਨੂੰ PGI ਤੋਂ ਟ੍ਰੀਟਮੈਂਟ ਲੈਣ ਦੀ ਦਿੱਤੀ ਸਲਾਹ
ਜਾਣਕਾਰੀ ਮੁਤਾਬਕ ਕਾਰ ਸਵਾਰ ਚੰਡੀਗੜ੍ਹ ਵਾਲੇ ਪਾਸੇ ਜਾ ਰਿਹਾ ਸੀ ਤੇ ਉਹ ਇਕ ਡਾਕਟਰ ਹੈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ‘ਤੇ ਜਾਮ ਲੱਗ ਗਿਆ ਜਿਸ ਨੂੰ ਪੁਲਿਸ ਨੇ ਜਾ ਕੇ ਹਟਾਇਆ ਤੇ ਨੁਕਸਾਨੇ ਗਏ ਵਾਹਨਾਂ ਨੂੰ ਵੀ ਮੌਕੇ ਤੋਂ ਹਟਾ ਦਿੱਤਾ ਗਿਆ ਹੈ ਤੇ ਹੁਣ ਟ੍ਰੈਫਿਕ ਸੁਚਾਰੂ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .