![](https://dailypost.in/wp-content/uploads/2025/02/bihar1.png)
ਬਿਹਾਰ ਦੇ ਜਮੂਈ ਜ਼ਿਲ੍ਹੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੈਂਕ ਲੈਣ ਪਹੁੰਚੇ ਇਕ ਬੈਂਕ ਮੁਲਾਜ਼ਮ ‘ਤੇ ਇਕ ਵਿਆਹੁਤਾ ਮਹਿਲਾ ਦਾ ਦਿਲ ਆ ਗਿਆ ਤੇ ਉਸ ਨੇ ਆਪਣੇ ਪਤੀ ਨੂੰ ਛੱਡ ਕੇ ਬੈਂਕ ਮੁਲਾਜ਼ਮ ਨਾਲ ਵਿਆਹ ਕਰ ਲਿਆ। ਮਾਮਲਾ ਚਰਚਾ ਦਾ ਵਿਸ਼ਾ ਹੈ।
ਜਮੂਈ ਵਿਚ ਲੋਨ ਰਿਕਵਰ ਕਰਨ ਪਹੁੰਚੇ ਇਕ ਬੈਂਕ ਮੁਲਾਜ਼ਮ ‘ਤੇ ਮਹਿਲਾ ਦਾ ਦਿਲ ਆ ਗਿਆ ਤੇ ਮਹਿਲਾ ਨੇ ਪਤੀ ਨੂੰ ਛੱਡ ਕੇ ਪ੍ਰੇਮੀ ਬੈਂਕ ਮੁਲਾਜ਼ਮ ਨਾਲ ਭੱਜ ਕੇ ਵਿਆਹ ਕਰ ਲਿਆ। ਤ੍ਰਿਪੁਰਾਰੀ ਘਾਟ ਸਥਿਤ ਭੂਤਨਾਥ ਮੰਦਰ ਵਿਚ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ।
ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਸ ਵਿਆਹ ਨੂੰ ਦੇਖਣ ਲਈ ਵੀ ਕਾਫੀ ਲੋਕ ਪਹੁੰਚੇ ਸਨ। ਲਛੂਆੜ ਖੇਤਰ ਦੇ ਜਾਜਲ ਪਿੰਡ ਵਾਸੀ ਉਪੇਂਦਰ ਪ੍ਰਸਾਦ ਦੇ ਪੁੱਤਰ ਪਵਨ ਕੁਮਾਰ ਚਕਾਈ ਸਥਿਤ ਇਕ ਬੈਂਕ ਵਿਚ ਕੰਮ ਕਰਦਾ ਹੈ। ਲੋਨ ਦੀ ਰਿਕਵਰੀ ਲਈ ਉਹ ਪਿੰਡ-ਪਿੰਡ ਘੁੰਦਾ ਸੀ। ਇਸ ਦੌਰਾਨ ਕੁਝ ਮਹੀਨੇ ਪਹਿਲਾੰ ਪਵਨ ਦੀ ਮੁਲਾਕਾਤ ਸੋਨੋ ਥਾਣਾ ਖੇਤਰ ਦੇ ਕਰਮਾ ਟਾਂਡਾ ਵਾਸੀ ਨਿਵਾਸੀ ਪਿੰਟੂ ਸ਼ਰਮਾ ਦੀ ਪੁੱਤਰੀ ਇੰਦਰਾ ਕੁਮਾਰੀ ਨਾਲ ਹੋਇਆ।
ਇਹ ਵੀ ਪੜ੍ਹੋ : ਜੰਮੂ ‘ਚ LOC ਨੇੜੇ ਹੋਏ IED ਧ.ਮਾ/ਕੇ ‘ਚ ਕੈਪਟਨ ਕਰਮਜੀਤ ਸਿੰਘ ਸ਼ਹੀਦ, 5 ਅਪ੍ਰੈਲ ਨੂੰ ਹੋਣਾ ਸੀ ਵਿਆਹ
ਪਵਨ ਹਮੇਸ਼ਾ ਲੋਨ ਰਿਕਵਰੀ ਲਈ ਜਾਂਦਾ ਸੀ। ਇਸ ਦਰਮਿਆਨ ਇੰਦਰਾ ਕੁਮਾਰੀ ਦਾ ਦਿਲ ਪਵਨ ਕੁਮਾਰ ‘ਤੇ ਆ ਗਿਆ। ਫਿਰ ਦੋਵਾਂ ਵਿਚ ਮੋਬਾਈਲ ‘ਤੇ ਗੱਲਾਂ ਹੋਣ ਲੱਗੀਆਂ। ਦੋਵਾਂ ਦਾ ਪਿਆਰ ਇੰਨਾ ਵਧ ਗਿਆ ਕਿ ਇੰਦਰਾ ਕੁਮਾਰੀ ਨੇ ਪਤੀ ਨੂੰ ਛੱਡ ਦਿੱਤਾ ਤੇ ਭੱਜ ਕੇ ਪ੍ਰੇਮੀ ਪਵਨ ਕੁਮਾਰ ਨਾਲ ਵਿਆਹ ਕਰ ਲਿਆ। ਇੰਦਰਾ ਦਾ ਵਿਆਹ ਲਗਭਗ ਡੇਢ ਮਹੀਨੇ ਪਹਿਲਾਂ ਹੋਇਆ ਸੀ ਪਰ ਉਸ ਦਾ ਪਤੀ ਸ਼ਰਾਬ ਦੇ ਨਸ਼ੇ ਵਿਚ ਬੇਵਜ੍ਹਾ ਉਸ ਦੀ ਮਾਰਕੁੱਟ ਕਰਦਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਪਵਨ ਨਾਲ ਵਿਆਹ ਕਰ ਲਿਆ ਤੇ ਹੁਣ ਉਹ ਜੀਵਨ ਭਰ ਪਵਨ ਨਾਲ ਹੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .