2 ਸਾਲਾਂ ਤੋਂ ਦੁਬਈ ‘ਚ ਖੱਜਲ-ਖੁਆਰ ਹੋ ਰਿਹਾ ਸੀ ਨੌਜਵਾਨ, MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ

1 hour ago 1

ਦੁਬਈ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਭਾਰਤੀ ਨੌਜਵਾਨ ਦੀ MP ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਭਾਰਤ ਵਾਪਸੀ ਹੋਈ ਹੈ। ਦੱਸ ਦਈਏ ਕਿ ਦੁਬਈ ਉੱਥੇ ਅਮਰਜੀਤ ਗਿੱਲ ਨੇ ਕਾਫ਼ੀ ਤਸ਼ੱਦਦ ਝੱਲਿਆ। ਦਰਅਸਲ ਉਥੇ ਅਮਰਜੀਤ ਗਿੱਲ ਦਾ ਫੋਨ ਉਸ ਦੇ ਕਿਸੇ ਸਾਥੀ ਵੱਲੋਂ ਵਰਤਿਆ ਗਿਆ ਤੇ ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਗਾਲੀ ਗਲੋਚ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਅੰਜਾਮ ਅਮਰਜੀਤ ਗਿੱਲ ਨੂੰ ਭੁਗਤਣਾ ਪਿਆ ਤੇ 15 ਦਿਨ ਜੇਲ੍ਹ ਵਿੱਚ ਵੀ ਰਹਿਣਾ ਪਿਆ।

Youth returned home

ਅਮਰਜੀਤ ਜਦੋਂ ਵੀ ਭਾਰਤ ਵਾਪਸ ਆਉਣਾ ਚਾਹੁੰਦਾ ਤਾਂ ਦੁਬਈ ਦੀ ਅੰਬੈਸੀ ਉਸ ਨੂੰ ਵਾਪਸ ਭੇਜ ਦਿੰਦੀ। ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਪਰ ਕੰਪਨੀ ਉਸਨੂੰ ਪੈਸੇ ਵੀ ਨਹੀਂ ਦਿੰਦੀ ਅਤੇ ਕਈ ਵਾਰ ਉਸਨੂੰ ਖਾਣ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਅਮਰਜੀਤ ਗਿੱਲ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪਰਿਵਾਰ ਵੱਲੋਂ ਕਈ ਵਾਰ ਟਿਕਟ ਵੀ ਕਰਵਾਈ ਪਰ ਅਮਰਜੀਤ ਨੂੰ 3 ਵਾਰ ਏਅਰਪੋਰਟ ਤੋਂ ਵਾਪਿਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਕਪੂਰਥਲਾ ਦੇ ਇਕ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੇ ਵੀ ਉਹਨਾਂ ਤੋਂ ਲੱਖਾਂ ਰੁਪਏ ਵਸੂਲ ਲਏ ਪਰ ਉਨ੍ਹਾਂ ਦੀ ਕੋਪਿ ਮਦਦ ਨਹੀਂ ਕੀਤੀ।

ਇਹ ਵੀ ਪੜ੍ਹੋ : ਜ਼ੀਰਕਪੁਰ : ਸਕੂਲ ‘ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌ.ਤ

ਅਮਰਜੀਤ ਦੇ ਪਰਿਵਾਰ ਨੇ ਥੱਕ ਹਾਰ ਕੇ 31 ਅਗਸਤ 2024 ਨੂੰ ਸੰਤ ਸੀਚੇਵਾਲ ਤੱਕ ਸੰਪਰਕ ਸਾਧਿਆ ਅਤੇ ਉਹਨਾਂ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਅਮਰਜੀਤ ਗਿੱਲ ਦੀ 03 ਸਤੰਬਰ 2024 ਨੂੰ ਸਹੀ ਸਲਾਮਤ ਵਾਪਸੀ ਕਰਵਾਈ। ਇਸ ਮੌਕੇ ਪਰਿਵਾਰ MP ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਡੀਆ ਵਿੱਚ ਰਹਿ ਕੇ ਹੀ ਆਪਣਾ ਕੰਮ ਕਾਰਜ ਕਰਨ।

ਵੀਡੀਓ ਲਈ ਕਲਿੱਕ ਕਰੋ -:

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .



*** Disclaimer: This Article is auto-aggregated by a Rss Api Program and has not been created or edited by Nandigram Times

(Note: This is an unedited and auto-generated story from Syndicated News Rss Api. News.nandigramtimes.com Staff may not have modified or edited the content body.

Please visit the Source Website that deserves the credit and responsibility for creating this content.)

Watch Live | Source Article