ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੀਟਿੰਗ ਦੇ ਸੱਦੇ ‘ਤੇ ਸੀਐੱਮ ਮਾਨ ਨੇ ਕਿਹਾ ਕਿ ਮੈਂ ਪਹਿਲਾਂ ਹੀ ਕੇਂਦਰ ਨੂੰ ਕਿਸਾਨਾਂ ਮੀਟਿੰਗ ਕਰਨ ਲਈ ਕਿਹਾ ਸੀ ਕਿਉਂਕਿ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰੇਗੀ ਤਾਂ ਕਿਸ ਨਾਲ ਕਰੇਗੀ. ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 14 ਜਨਵਰੀ ਨੂੰ ਕਿਸਾਨਾਂ ਨਾਲ ਹੋਣ ਵਾਲੀ ਬੈਠਕ ਲਈ ਜਿਸ ਸਥਾਨ ‘ਤੇ ਬੁਲਾਇਆ ਹੈ, ਉਥੇ ਮੈਂ ਚਾਰ ਬੈਠਕਾਂ ਕੀਤੀਆਂ ਹਨ। ਇਸ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਹੈ। ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਗਾ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਮੌਕੇ ਕਹੀ। ਇਸ ਦੌਰਾਨ ਉਨ੍ਹਾਂ ਨੇ 2 ਯੋਜਨਾਵਾਂ ਦਾ ਉਦਘਾਟਨ ਵੀ ਕੀਤਾ।
ਇਸ ਤੋਂ ਇਲਾਵਾ CM ਮਾਨ ਨੇ ਕਿਹਾ ਸੀਮਾ ਸੁਰੱਖਿਆ ਫੋਰਸ ਬਣਾਉਣ ਨਾਲ ਕਾਫੀ ਫਾਇਦਾ ਹੋਇਆ ਹੈ। ਪੰਜਾਬ ਵਿਚ ਪਹਿਲਾਂ ਹਰ ਦਿਨ 14 ਮੌਤਾਂ ਸੜਕ ਹਾਦਸੇ ਵਿਚ ਹੁੰਦੀਆਂ ਸਨ। ਇਸ ਸਮੇਂ 47 ਫੀਸਦੀ ਮੌਤਾਂ ਘੱਟ ਹੋ ਗਈਆਂ ਹਨ। ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਮਰਹੂਮ MLA ਗੋਗੀ ਦੇ ਭੋਗ ‘ਤੇ ਪਹੁੰਚੇ CM ਮਾਨ ਦੀ ਪਤਨੀ, ਕਿਹਾ-‘ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਪਿਆ ਘਾਟਾ’
ਹਾਦਸਿਆਂ ਸਮੇਂ ਲੋਕਾਂ ਨੂੰ ਨਕਦੀ ਤੇ ਗਹਿਣਿਆਂ ਤੱਕ ਦਾ ਧਿਆਨ ਨਹੀਂ ਹੁੰਦਾ ਪਰ SSF ਨੇ ਇਕ ਸਾਲ ਵਿਚ ਲੋਕਾਂ ਦੇ 5 ਕਰੋੜ ਨਕਦ ਤੇ 3 ਕਰੋੜ ਦੇ ਗਹਿਣੇ ਉਨ੍ਹਾਂ ਤੱਕ ਪਹੁੰਚਾਏ ਹਨ। ਅਸੀਂ ਸਾਰੇ ਜਵਾਨਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਹੈ ਤੇ ਇਨ੍ਹਾਂ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .