![](https://dailypost.in/wp-content/uploads/2025/02/kejri-1.png)
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਅਰਵਿੰਦ ਕੇਜਰੀਵਾਲ ਨੇ ਆਪਣਾ ਪਹਿਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂਂ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਤੇ ਭਾਜਪਾ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਜਿਸ ਆਸ਼ਾ ਨਾਲ ਲੋਕਾਂ ਨੇ ਭਾਜਪਾ ਨੂੰ ਬਹੁਮਤ ਦਿੱਤਾ ਹੈ, ਉਹ ਉਨ੍ਹਾਂ ਉਮੀਦਾਂ ‘ਤੇ ਖਰੇ ਉਤਰਨਗੇ”
ਕੇਜਰੀਵਾਲ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਵਿਚ ਜਦੋਂ ਕਿ ਜਨਤਾ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਲੋਕਾਂ ਲਈ ਬਹੁਤ ਕੰਮ ਕੀਤਾ। ਸਿੱਖਿਆ, ਸਿਹਤ, ਬਿਜਲੀ, ਪਾਣੀ ਦੇ ਖੇਤਰ ਵਿਚ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਦਿੱਲੀ ਦੇ ਇੰਫਰਾਸਟ੍ਰਕਚਰ ਨੂੰ ਵੀ ਸੁਧਾਰ ਦੀ ਕੋਸ਼ਿਸ਼ ਕੀਤੀ ਤੇ ਹੁਣ ਜਦੋਂ ਕਿ ਦਿੱਲੀ ਦੀ ਜਨਤਾ ਨੇ ਸਾਨੂੰ ਫੈਸਲਾ ਦਿੱਤਾ ਹੈ ਅਸੀਂ ਨਾ ਸਿਰਫ ਵਿਰੋਧੀ ਧਿਰ ਵਾਂਗ ਰੋਲ ਅਦਾ ਕਰਾਂਗੇ ਸਗੋਂ ਅਸੀਂ ਸਮਾਜ ਸੇਵਾ, ਜਨਤਾ ਦੇ ਸੁੱਖ-ਦੁੱਖ ਵਿਚ ਕੰਮ ਆਉਣਾ, ਵਿਅਕਤੀਗਤ ਤੌਰ ਤੇ ਜਿਸ ਨੂੰ ਜੋ ਲੋੜ ਹੋਵੇਗੀ, ਉਨ੍ਹਾਂ ਦੇ ਕੰਮ ਆਵਾਂਗੇ।
ਇਹ ਵੀ ਪੜ੍ਹੋ : ਅਮਰੀਕਾ ਦਾ ਇੱਕ ਹੋਰ ਝ.ਟ/ਕਾ, 487 ਹੋਰ ਭਾਰਤੀ ਪ੍ਰਵਾਸੀਆਂ ਨੂੰ ਕੱਢਿਆ ਜਾਵੇਗਾ ਬਾਹਰ!
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਸੱਤਾ ਲਈ ਰਾਜਨੀਤੀ ਵਿਚ ਨਹੀਂ ਆਏ। ਅਸੀਂ ਰਾਜਨੀਤੀ ਨੂੰ ਸਿਰਫ ਜ਼ਰੀਆ ਮੰਨਦੇ ਹਾਂ ਜਿਸ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਉਹ ਕੰਮ ਅਸੀਂ ਕਰਦੇ ਰਹਾਂਗੇ ਤੇ ਇਸੇ ਤਰ੍ਹਾਂ ਸਾਨੂੰ ਅੱਗੇ ਵੀ ਲੋਕਾਂ ਦੇ ਸੁੱਖ-ਦੁੱਖ ਵਿਚ ਕੰਮ ਆਉਣਾ ਹੈ। ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਬਹੁਤ ਸ਼ਾਨਦਾਰ ਚੋਣਾਂ ਜਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਬਹੁਤ ਕੁਝ ਸਹਿਣ ਕੀਤਾ। ਇਸ ਲਈ ਮੈਂ ਸਾਰੇ ਵਰਕਰਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।
ਦੱਸ ਦੇਈਏ ਕਿ ਕੇਜਰੀਵਾਲ ਨੂੰ ਵੀ ਨਵੀਂ ਦਿੱਲੀ ਸੀਟ ਤੋਂ ਹਾਰ ਮਿਲੀ ਹੈ।ਬੀਜੇਪੀ ਦੇ ਪ੍ਰਵੇਸ਼ ਸ਼ਰਮਾ ਨੇ ਕੇਜਰੀਵਾਲ ਨੂੰ 3182 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .