ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਇਕ 26 ਸਾਲਾ ਭਾਰਤੀ ਯਾਤਰੀ ‘ਤੇ ਵਿਦੇਸ਼ੀ ਨਕਦੀ ਦੀ ਤਸਕਰੀ ਦਾ ਦੋਸ਼ ਲਗਾਇਆ ਹੈ। ਵਿਅਕਤੀ ਨੇ ਸ਼ਨੀਵਾਰ ਨੂੰ ਟਰਮੀਨਲ-2 IGI ਹਵਾਈ ਅੱਡੇ ਤੋਂ ਉਡਾਣ 6E-2768 ਨਾਲ ਹੈਦਰਾਬਾਦ ਤੇ ਫਿਰ ਉਸੇ ਦਿਨ ਉਡਾਣ 6E-1495 ਨਾਲ ਰਾਸ ਅਲ ਖੈਮਾਹ ਨਾਲ ਉਡਾਣ ਭਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ : ਭਲਕੇ ਕਿਸਾਨ ਨਹੀਂ ਕਰਨਗੇ ਦਿੱਲੀ ਕੂਚ, ਡੱਲੇਵਾਲ ਨੂੰ ਮ.ਰ.ਨ ਵਰਤ ਖ਼ਤਮ ਕਰਨ ਦੀ ਕੀਤੀ ਅਪੀਲ : ਸਰਵਣ ਪੰਧੇਰ
ਕਸਟਮ ਅਧਿਕਾਰੀਆਂ ਨੇ ਮਿਲੀ ਗੁਪਤ ਜਾਣਕਾਰੀ ਦੇ ਆਧਾਰ ‘ਤੇ ਯਾਤਰੀ ਨੂੰ ਰੋਕਿਆਤੇ ਉਸ ਦੇ ਸਾਮਾਨ ਦੀ ਜਾਂਚ ਕਰਨ ‘ਤੇ ਇਕ ਕਾਲੇ ਟਰਾਲੀ ਬੈਗ ਵਿਚ ਚਾਲਾਕੀ ਨਾਲ ਲੁਕਾਈ ਗਈ ਵਿਦੇਸ਼ੀ ਮੁਦਰਾ ਬਰਾਮਦ ਕੀਤੀ। ਬਰਾਮਦ ਮੁਦਰਾ ਵਿਚ 20,000 20,000 ਅਮਰੀਕੀ ਡਾਲਰ, 5,25,000 ਸਾਊਦੀ ਰਿਆਲ ਤੇ 1,000 ਕਤਰੀ ਰਿਆਲ ਮਿਲੇ। ਇਹ ਕਰੰਸੀ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤੀ ਗਈ ਸੀ। ਯਾਤਰੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .