ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। 1.56 ਕਰੋੜ ਵੋਟਰ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਸਾਰੇ ਮਤਦਾਨ ਕੇਂਦਰਾਂ ‘ਤੇ ਵਿਆਪਕ ਵਿਵਸਥਾ ਕੀਤੀ ਗਈ ਹੈ। ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਦੀ 70 ਮੈਂਬਰ ਵਿਧਾਨ ਸਭਾ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸ਼ਾਮ 5 ਵਜੇ ਤੱਕ ਵੋਟਿੰਗ ਸੰਪੰਨ ਹੋਜਾਵੇਗੀ। ਲਾਈਨਾਂ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ 5 ਵਜੇ ਦੇ ਬਾਅਦ ਵੀ ਵੋਟ ਪਾਉਣ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਵਿਚ ਵੋਟਿੰਗ ਲਈ ਕੁੱਲ 13766 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ ਮਾਡਲ ਪੋਲਿੰਗ ਸਟੇਸ਼ਨ 210, ਮਹਿਲਾਵਾਂ ਵਲੋਂ ਸੰਚਾਲਿਤ ਪੋਲਿੰਗ ਬੂਥ ਦੀ ਗਿਣਤੀ 70, ਦਿਵਿਆਂਗ ਵਿਅਕਤੀਆਂ ਲਈ 755 ਵੋਟਰ ਕੇਂਦਰ ਨਿਰਧਾਰਤ ਕੀਤੇ ਗਏ ਹਨ। ਇਥੇ ਕੁੱਲ 1.56 ਕਰੋੜ ਵੋਟਰ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਜਿਨ੍ਹਾਂ ਵਿਚ 83.76 ਲੱਖ ਪੁਰਸ਼, 72.36 ਲੱਖ ਔਰਤਾਂ ਤੇ 1267 ਥਰਡ ਜੈਂਡਰ ਮਤਦਾਨਾ ਹੈ।
ਦਿੱਲੀ ਵਿਚ ਵੱਖ-ਵੱਖ ਪਾਰਟੀਆਂ ਦੀ ਮਿਲਾ ਕੇ ਕੁੱਲ 699 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ 96 ਔਰਤਾਂ ਹਨ। ਸੱਤਾਧਾਰੀ ਆਪ ਨੇ ਸਾਰੀਆਂ 70 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਕਾਂਗਰਸ ਨੇ ਵੀ 70 ਸੀਟਾਂ ‘ਤੇ ਉਮੀਦਵਾਰ ਐਲਾਨੇ ਹਨ। ਭਾਜਪਾ ਨੇ 68 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਦੋ ਸੀਟ ਐੱਲਜੇਪੀ ਰਾਮਵਿਲਾਸ ਤੇ ਜੇਡੀਯੂ ਲਈ ਛੱਡੀਆਂ ਹਨ।
ਇਹ ਵੀ ਪੜ੍ਹੋ : ਹੁਣ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਹੋਵੇਗੀ ਸੌਖੀ, SMS ਰਾਹੀਂ ਪਹੁੰਚੇਗੀ ਸਾਰੀ ਜਾਣਕਾਰੀ
ਲਗਭਗ 3000 ਵੋਟਿੰਗ ਕੇਂਦਰਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ ਤੇ ਇਨ੍ਹਾਂ ਵਿਚੋਂ ਕੁਝ ਸਥਾਨਾਂ ‘ਤੇ ਡ੍ਰੋਨ ਦਾ ਇਸਤੇਮਾਲ ਕੀਤਾ ਜਾਵੇਗਾ। ਚੋਣ ਲਈ ਅਰਧਸੈਨਿਕ ਬਲਾਂ ਦੀਆਂ 220 ਕੰਪਨੀਆਂ, 19000 ਹੋਮਗਾਰਡ ਅਤੇ 35,626 ਦਿੱਲੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵੋਟਿੰਗ ਦੇ ਦਿਨ ਲਈ DMRC ਤੇ ਡੀਟੀਸੀ ਨੇ ਖਾਸ ਤਿਆਰੀ ਕੀਤੀ ਹੈ। ਬੱਸ ਤੇ ਮੈਟ੍ਰੋ ਸੇਵਾ ਸਵੇਰੇ 4 ਵਜੇ ਤੋਂ ਹੀ ਸ਼ੁਰੂ ਹੋ ਜਾਵੇਗੀ। ਮੈਟਰੋ ਦੇ ਸਾਰੇ ਰੂਟਾਂ ‘ਤੇ ਰਾਤ ਸਮੇਂ ਸੇਵਾ ਵਿਚ ਵਿਸਤਾਰ ਦਿੱਤਾ ਗਿਆ ਹੈ। ਜ਼ਿਆਦਾਤਰ ਰੂਟਾਂ ‘ਤੇ ਮੈਟਰੋ ਅੱਧੇ ਤੋਂ ਇਕ ਘੰਟੇ ਵਾਧੂ ਸਮੇਂ ਤੱਕ ਉਪਲਬਧ ਹੋਵੇਗੀ।
ਚੋਣਾਂ ਨੂੰ ਲੈ ਕੇ ਦਿੱਲੀ ਵਿਚ ਅੱਜ ਸਰਕਾਰੀ ਛੁੱਟੀ ਐਲਾਨੀ ਗਈ ਹੈ । ਦਿੱਲੀ ਵਿਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਆਫਿਸ ਬੰਦ ਰਹਿਣਗੇ। ਸਕੂਲਾਂ ਤੇ ਕਾਲਜਾਂ ਨੂੰ ਵੀ ਬੰਦ ਕੀਤਾ ਜਾਵੇਗਾ ਕਿਉਂਕਿ ਕਈ ਸਕੂਲਾਂ ਤੇ ਕਾਲਜਾਂ ਵਿਚ ਵੀ ਬੂਥ ਬਣਾਏ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .