![](https://dailypost.in/wp-content/uploads/2025/02/o-84.jpg)
ਪਤੰਗਾਂ ਦੀਆਂ ਡੋਰਾਂ ਨਾਲ ਪੰਜਾਬ ਵਿਚ ਕਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਰਕੇ ਚਾਈਨਾ ਡੋਰ ‘ਤੇ ਪਾਬੰਦੀ ਲਾਈ ਗਈ ਹੈ, ਉਥੇ ਹੀ ਦੂਜੀਆਂ ਡੋਰਾਂ ਤੋਂ ਵੀ ਘੱਟ ਖਤਰਾ ਨਹੀਂ ਹੈ, ਹੁਣ ਇਹ ਪਤੰਗਬਾਜ਼ੀ ਬਿਜਲੀ ਵਿਭਾਗ ਲਈ ਵੀ ਮੁਸੀਬਤ ਬਣ ਗਈ ਹੈ, ਜਿਸ ਕਰਕੇ ਮਹਿਕਮਾ ਵੀ ਪਤੰਗਬਾਜ਼ੀ ਨੂੰ ਲੈ ਕੇ ਸਕਤ ਹੋ ਗਿਆ ਹੈ।
ਦਰਅਸਲ ਅਕਸਰ ਪਤੰਗਬਾਜ਼ੀ ਦੌਰਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ, ਉਥੇ ਹੀ ਡੋਰਾਂ ਤਾਰਾਂ ਵਿਚ ਫਸਣ ਨਾਲ ਕਈ ਵਾਰ ਡੋਰ ਵਿਚ ਕਰੰਟ ਆਉਣ ਵਰਗੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿਸ ਕਰਕੇ ਹੁਣ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਖਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਭਲਕੇ ਜਲੰਧਰ ‘ਚ ਸ਼ੋਭਾਯਾਤਰਾ, ਕਈ ਰਸਤੇ ਰਹਿਣਗੇ ਬੰਦ, ਇਨ੍ਹਾਂ ਰੂਟਾਂ ‘ਤੇ ਰਹੇਗਾ Traffic Divert
ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਾਰੇ ਖਤਪਤਕਾਰਾਂ ਤੇ ਆਮ ਜਨਤਾ ਨੂੰ ਬੇਨਤੀ ਕੀਤੀ ਗਈ ਹੈ ਕਿ ਪਤੰਗਬਾਜ਼ੀ ਕਰਨ ਸਮੇਂ ਚੀਨ ਤੇ ਸਿੰਥੈਟਿਕ ਡੋਰ ਦੇ ਬਿਜਲੀ ਦੀਆਂ ਤਾਰਾਂ ਵਿਚ ਫਸਣ ਕਾਰਨ ਸ਼ਾਰਟ ਸਰਕਿਟ ਹੋ ਜਾਂਦੇ ਹਨ, ਜਿਸ ਨਾਲ ਤਾਰ ਟੁੱਟ ਜਾਂਦੀ ਹੈ ਤੇ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਆਉਂਦੀ ਹੈ। ਇਸ ਲਈ ਇਸ ਸੰਬੰਧੀ ਆਪਣੇ ਬੱਚਿਆਂ ਨੂੰ ਪਤੰਗਬਾਜ਼ੀ ਕਰਨ ਤੋਂ ਰੋਕੋ, ਤਾਂਕਿ ਬਿਜਲੀ ਦੀ ਸਪਲਾਈ ਬਿਨਾਂ ਰੁਕਾਵਟ ਜਾਰੀ ਰਹੇ ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .