ਮੋਟਾਪਾ ਸਿਹਤ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਇਸ ਦੇ ਇਲਾਜ ਲਈ ਬਹੁਤ ਸਾਰੇ ਲੋਕ ਬਿਨ੍ਹਾਂ ਸਵਾਦ ਵਾਲਾ ਅਤੇ ਉਬਲਿਆ ਹੋਇਆ ਭੋਜਨ ਖਾਣ ਲਈ ਤਿਆਰ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਸੁਆਦੀ ਬ੍ਰੇਕਫਾਸਟ ਦੀ ਵਰਤੋਂ ਕਰਕੇ ਵੀ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ? ਹੇਠਾਂ ਦਿੱਤੇ 5 ਆਸਾਨ ਅਤੇ ਪੌਸ਼ਟਿਕ ਬ੍ਰੇਕਫਾਸਟ ਆਪਸ਼ਨ ਤੁਹਾਡੇ ਵਜ਼ਨ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦਗਾਰ ਹੋ ਸਕਦੇ ਹਨ।
1. ਪੋਹਾ
ਪੋਹਾ ਹਲਕਾ, ਸਵਾਦਿਸ਼ਟ ਅਤੇ ਸਿਹਤਮੰਦ ਬ੍ਰੇਕਫਾਸਟ ਹੈ। ਇਹ ਲੋਅ ਕੈਲੋਰੀ ਫੂਡ ਹੈ। ਇਸ ਵਿੱਚ ਪਿਆਜ਼, ਟਮਾਟਰ, ਅਤੇ ਹੋਰ ਸਬਜ਼ੀਆਂ ਪਾ ਕੇ ਇਸਨੂੰ ਹੋਰ ਪੌਸ਼ਟਿਕ ਬਣਾਇਆ ਜਾ ਸਕਦਾ ਹੈ। ਪੋਹਾ ਕਰੇਵਿੰਗ ਨੂੰ ਸੰਤੁਸ਼ਟ ਕਰਨ ਦਾ ਇੱਕ ਵਧੀਆ ਵਿਕਲਪ ਹੈ।
2. ਮੂੰਗ ਦਾਲ ਚਿੱਲਾ
ਮੂੰਗ ਦਾਲ ਚਿੱਲਾ ਪ੍ਰੋਟੀਨ ਦਾ ਸਰੋਤ ਹੈ ਅਤੇ ਸਵਾਦ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸਬਜ਼ੀਆਂ ਨਾਲ ਮਿਲਾ ਕੇ ਹੋਰ ਪੌਸ਼ਟਿਕ ਬਣਾਇਆ ਜਾ ਸਕਦਾ ਹੈ। ਇਹ ਭਾਰ ਘਟਾਉਣ ਵਾਲਿਆਂ ਲਈ ਇੱਕ ਵਧੀਆ ਬ੍ਰੇਕਫਾਸਟ ਹੈ।
3. ਸਪ੍ਰਾਊਟਸ
ਸਪ੍ਰਾਊਟਸ ਨੂੰ ਟਮਾਟਰ, ਪਿਆਜ਼ ਅਤੇ ਚਾਟ ਮਸਾਲੇ ਨਾਲ ਖਾਧਾ ਜਾਵੇ ਤਾਂ ਇਹ ਸਵਾਦ ਦੇ ਨਾਲ ਪੌਸ਼ਟਿਕਤਾ ਵੀ ਦਿੰਦਾ ਹੈ। ਇਹ ਫਾਈਬਰ, ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੈ, ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ।
4. ਦਲੀਆ
ਦਲੀਆ ਸਰੀਰ ਦੇ ਮੈਟਾਬੌਲਿਕ ਪ੍ਰੋਸੈਸ ਨੂੰ ਬੂਸਟ ਕਰਦਾ ਹੈ। ਫਾਈਬਰ ਨਾਲ ਭਰਪੂਰ ਦਲੀਆ ਹਜ਼ਮ ਕਰਨ ਵਿੱਚ ਆਸਾਨ ਹੈ ਅਤੇ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਹੋ ਸਕਦੈ ਨਗਰ ਨਿਗਮ ਚੋਣਾਂ ਦਾ ਐਲਾਨ, ਹਾਈਕੋਰਟ ‘ਚ ਪੰਜਾਬ ਸਰਕਾਰ ਨੇ ਦਿੱਤੀ ਜਾਣਕਾਰੀ
5. ਇਡਲੀ
ਇਡਲੀ ਇੱਕ ਹਲਕਾ ਅਤੇ ਪੌਸ਼ਟਿਕ ਬ੍ਰੇਕਫਾਸਟ ਹੈ ਜੋ ਸਾਂਬਰ ਅਤੇ ਨਾਰੀਅਲ ਦੀ ਚਟਨੀ ਦੇ ਨਾਲ ਪੂਰੀ ਡਾਇਟ ਬਣ ਜਾਂਦੀ ਹੈ। ਇਹ ਸਾਊਥ ਇੰਡੀਅਨ ਡਿਸ਼ ਸਵਾਦੀ ਅਤੇ ਭਾਰ ਘਟਾਉਣ ਲਈ ਬਿਹਤਰ ਵਿਕਲਪ ਹੈ।
ਨਤੀਜਾ: ਇਹ ਸਾਰੇ ਬ੍ਰੇਕਫਾਸਟ ਸੁਆਦ ਦੇ ਨਾਲ ਸਿਹਤਮੰਦ ਜੀਵਨ ਜਿਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਭਾਰ ਘਟਾਉਣ ਦੀ ਯੋਜਨਾ ਬਣਾਈ ਹੈ, ਤਾਂ ਆਪਣੀ ਡਾਇਟ ਵਿੱਚ ਇਹ ਚੀਜ਼ਾਂ ਜ਼ਰੂਰ ਸ਼ਾਮਲ ਕਰੋ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .