![](https://dailypost.in/wp-content/uploads/2025/02/o-78.jpg)
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਅੱਜ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਫ਼ਿਲਮ ‘ਛਾਵਾ’ ਦੀ ਸਫ਼ਲਤਾ ਲਈ ਅਰਦਾਸ ਕੀਤੀ।
ਇਸ ਦੌਰਾਨ ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਦਾਨਾ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆ ਕੇ ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ। ਵਿੱਕੀ ਮੂਲ ਤੌਰ ਤੋਂ ਪੰਜਾਬ ਦਾ ਹੀ ਰਹਿਣ ਵਾਲਾ ਹੈ, ਇਸ ਲਈ ਉਸ ਨੇ ਅੰਮ੍ਰਿਤਸਰ ਦੀ ਵੀ ਤਾਰੀਫ ਕੀਤੀ।
ਉਸ ਨੇ ਕਿਹਾ, ‘ਅੰਮ੍ਰਿਤਸਰ ਮੇਰਾ ਪਿੰਡ ਹੈ, ਮੇਰਾ ਘਰ ਹੁਸ਼ਿਆਰਪੁਰ ਹੈ, ਇੱਥੋਂ 2 ਘੰਟੇ ਦੂਰ ਹੈ। ਅੰਮ੍ਰਿਤਸਰ ਆਉਣਾ ਮੇਰੇ ਲਈ ਘਰ ਆਉਣ ਵਾਂਗ ਹੈ। ਕੋਈ ਵੀ ਫ਼ਿਲਮ ਹੋਵੇ, ਸ਼ੂਟਿੰਗ ਹੋਵੇ ਜਾਂ ਕਿਸੇ ਚੰਗੇ ਕੰਮ ਦੀ ਸ਼ੁਰੂਆਤ ਹੋਵੇ, ਮੈਂ ਹਰਿਮੰਦਰ ਸਾਹਿਬ ਆਉਂਦਾ ਹਾਂ। ਇਸ ਵਾਰ ਵੀ ਅਸੀਂ ਸਿਰ ਝੁਕਾ ਕੇ ਅਰਦਾਸ ਕੀਤੀ ਹੈ। ਹੁਣ ਵੇਖਦੇ ਹਾਂ 14 ਨੂੰ।’
ਵਿੱਕੀ ਅਤੇ ਰਸ਼ਮਿਕਾ ਦੀ ਫਿਲਮ ‘ਛਾਵਾ’ ਵੈਲੇਨਟਾਈਨ ਡੇਅ ਯਾਨੀ 14 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਵਿੱਕੀ ਕੌਸ਼ਲ ਨੇ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾਈ ਹੈ ਅਤੇ ਰਸ਼ਮਿਕਾ ਨੇ ਮਹਾਰਾਣੀ ਯੇਸੂਬਾਈ ਦੀ ਭੂਮਿਕਾ ਨਿਭਾਈ ਹੈ। ਵਿੱਕੀ ਅਤੇ ਰਸ਼ਮਿਕਾ ਇਸ ਫਿਲਮ ਦੀ ਸਫਲਤਾ ਲਈ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਸਨ।
ਇਸ ਦੌਰਾਨ ਰਸ਼ਮਿਕਾ ਕਾਰ ‘ਚ ਆਈ, ਪਰ ਉਹ ਵ੍ਹੀਲ ਚੇਅਰ ਨਾਲ ਚੱਲਦੀ ਨਜ਼ਰ ਆਈ। ਦਰਅਸਲ, ਉਸ ਨੂੰ ਪਿਛਲੇ ਮਹੀਨੇ ਜਿਮ ਵਿਚ ਸੱਟ ਲੱਗੀ ਸੀ, ਜਿਸ ਕਾਰਨ ਉਹ ਫਿਲਮ ਦੇ ਪ੍ਰਮੋਸ਼ਨ ਤੋਂ ਦੂਰ ਸੀ। ਹਾਲਾਂਕਿ, ਉਹ ਮੁੰਬਈ ਵਿੱਚ ਹੋਏ ਕੁਝ ਇਵੈਂਟਸ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਵੀ ਪਹੁੰਚ ਗਈ।
ਹਰਿਮੰਦਰ ਸਾਹਿਬ ਦੇ ਅੰਦਰ ਰਸ਼ਮੀਕਾ ਵ੍ਹੀਲਚੇਅਰ ‘ਤੇ ਨਜ਼ਰ ਆਈ, ਜਦੋਂਕਿ ਪੌੜੀਆਂ ਉਤਰਦੇ ਹੋਏ ਵਿੱਕੀ ਕੌਸ਼ਲ ਨੇ ਉਸ ਦਾ ਸਾਥ ਦਿੱਤਾ। ਫਿਰ ਇਥੇ ਦੋਹਾਂ ਨੇ ਮੱਥਾ ਟੇਕਿਆ, ਅਰਦਾਸ ਕੀਤੀ ਅਤੇ ਝੀਲ ਦੇ ਕੰਢੇ ਬੈਠ ਕੇ ਕੀਰਤਨ ਸਰਵਣ ਕੀਤਾ। ਇਸ ਦੌਰਾਨ ਵਿੱਕੀ ਕੌਸ਼ਲ ਨੇ ਪੂਰੀ ਪਰਿਕਰਮਾ ਵੀ ਕੀਤੀ। ਜਦਕਿ ਰਸ਼ਮਿਕਾ ਲੱਤ ਦੀ ਸੱਟ ਕਾਰਨ ਪਰਿਕਰਮਾ ਨਹੀਂ ਕਰ ਸਕੀ।
ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ
ਹਰਿਮੰਦਰ ਸਾਹਿਬ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਕਲਾਕਾਰਾਂ ਨੇ ਪੰਜਾਬੀ ਪਕਵਾਨਾਂ ਦਾ ਆਨੰਦ ਮਾਣਿਆ। ਉਨ੍ਹਾਂ ਨੇ ਨੇੜਲੇ ਰੈਸਟੋਰੈਂਟ ਵਿੱਚ ਪਰੌਂਠੇ, ਮਾਂਹ ਦੀ ਦਾਲ ਅਤੇ ਪਨੀਰ ਦਾ ਆਨੰਦ ਲਿਆ। ਇੱਥੇ ਵਿੱਕੀ ਨੇ ਵੀ ਪੰਜਾਬ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਵਿੱਕੀ ਅਤੇ ਰਸ਼ਮਿਕਾ ਅੱਜ ਸਵੇਰੇ ਅੰਮ੍ਰਿਤਸਰ ਪਹੁੰਚੇ ਅਤੇ ਏਅਰਪੋਰਟ ਤੋਂ ਹੀ ਇੱਕ ਫੋਟੋ ਵੀ ਸ਼ੇਅਰ ਕੀਤੀ। ਇਸ ਫੋਟੋ ਰਾਹੀਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ, ਜੋ ਕਿ ਲਗਭਗ 4 ਦਿਨਾਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ, ਦੇਖਣ ਦੀ ਬੇਨਤੀ ਕੀਤੀ।’
ਇਸ ਫਿਲਮ ‘ਚ ਅਕਸ਼ੈ ਖੰਨਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਭੂਮਿਕਾ ‘ਚ ਨਜ਼ਰ ਆਏਗਾ। ਉਸ ਦੇ ਨਾਲ ਆਸ਼ੂਤੋਸ਼ ਰਾਣਾ, ਦਿਵਿਆ ਦੱਤਾ, ਪ੍ਰਦੀਪ ਰਾਮ ਸਿੰਘ ਰਾਵਤ, ਸੰਤੋਸ਼ ਜੁਵੇਕਰ, ਵਿਨੀਤ ਕੁਮਾਰ ਸਿੰਘ, ਡਾਇਨਾ ਪੇਂਟੀ ਵਰਗੇ ਕਲਾਕਾਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ : ਮਸ਼ਹੂਰ Youtuber ਰਣਵੀਰ ਇਲਾਹਬਾਦੀਆ ‘ਤੇ ਹੋਇਆ ਪਰਚਾ, ਸ਼ੋਅ ‘ਚ ਕੀਤੀ ਇਤਰਾਜ਼ਯੋਗ ਟਿੱਪਣੀ
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .