ਅੰਮ੍ਰਿਤਸਰ ਦੇ ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਵਿਭਾਗ ਨੇ ਬਟਾਲਾ ਰੋਡ ‘ਤੇ ਰਹਿਣ ਮਜ਼ਦੂਰ ਪਰਿਵਾਰ ਲਈ ਲੱਖਾਂ ਰੁਪਏ ਬਿਜਲੀ ਦਾ ਬਿੱਲ ਭੇਜਿਆ ਹੈ। ਪਰਿਵਾਰ ਦੀ ਆਰਥਿਕ ਸਥਿਤੀ ਇੰਨੀ ਖਰਾਬ ਹੈ ਕਿ ਉਹ ਤੈਅ ਨਹੀਂ ਕਰ ਪਾ ਰਹੇ ਹਨ ਕਿ ਪਹਿਲਾਂ ਖਾਣੇ ਦਾ ਇੰਤਜ਼ਾਮ ਕਰਨ ਜਾਂ ਬਿਜਲੀ ਦਾ ਬਿੱਲ ਚੁਕਾਉਣ। ਦਰਅਸਲ ਦੋ ਕਮਰਿਆਂ ਦੇ ਮਕਾਨ ਦਾ ਬਿਜਲੀ ਬਿੱਲ ਪਿਛਲੇ ਸਾਲ 2.5 ਲੱਖ ਆਇਆ ਸੀ ਜੋ ਹੁਣ 3 ਲੱਖ ਨੂੰ ਪਾਰ ਕਰ ਗਿਆ ਹੈ।
88 ਫੁੱਟ ਮੁਸਤਫਾਬਾਦ ਵਾਸੀ ਵਿੱਕੀ ਮੁਤਾਬਕ ਪਹਿਲਾਂ ਉਨ੍ਹਾਂ ਦਾ ਬਿਜਲੀ ਦਾ ਬਿੱਲ ਸਿਰਫ 1000 ਰੁਪਏ ਆਉਂਦਾ ਸੀ ਪਰ 2024 ਵਿਚ ਅਚਾਨਕ 2.5 ਲੱਖ ਰੁਪਏ ਦਾ ਬਿੱਲ ਆ ਗਿਆ। ਜਦੋਂ ਤੱਕ ਉਹ ਇਸ ਦਾ ਕਾਰਨ ਸਮਝ ਪਾਉਂਦੇ ਅਗਲੇ ਬਿੱਲ ਵਿਚ ਪੈਨਲਟੀ ਜੋੜ ਕੇ ਇਹ ਰਕਮ 3.5 ਲੱਖ ਰੁਪਏ ਹੋ ਗਈ। ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਕੀਮਤ 6 ਲੱਖ ਰੁਪਏ ਹੈ। ਪਰਿਵਾਰ ਕੋਲ 50 ਹਜ਼ਾਰ ਵੀ ਨਹੀਂ ਹਨ ਤੇ ਬਿਜਲੀ ਵਿਭਾਗ 3 ਲੱਖ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ : ਗੰਨੇ ਨਾਲ ਲੱਦੀ ਟਰਾਲੀ ਬਾਈਕ ‘ਤੇ ਪਲਟੀ, ਹਾਦਸੇ ‘ਚ ਬੱਚੇ ਦੀ ਮੌਤ, ਪਿਤਾ ਗੰਭੀਰ ਜ਼ਖਮੀ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿਚ ਸਿਰਫ ਦੋ ਪੱਖੇ ਤੇ ਟਿਊਬ ਹੀ ਚੱਲਦੀ ਹੈ, ਅਜਿਹੇ ਵਿਚ ਇੰਨਾ ਜ਼ਿਆਦਾ ਬਿੱਲ ਆਉਣਾ ਸਮਝ ਤੋਂ ਪਰ੍ਹੇ ਹਨ। ਘਰ ਵਿਚ ਸਿਰਫ 2 ਲੱਖ ਤੇ ਤਿੰਨ ਟਿਊਬਲਾਈਟ ਲੱਗੇ ਹਨ। ਘਰ ਵਿਚ ਨਾ ਏਸੀ, ਨਾ ਕੂਲਰ ਤੇ ਨਾ ਹੀ ਕੋਈ ਮੋਟਰ ਲੱਗੀ ਹੈ। ਕਈ ਵਾਰ ਬਿਜਲੀ ਵਿਭਾਗ ਵਿਚ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਕੋਈ ਹੱਲ ਨਹੀਂ ਮਿਲਿਆ। ਹੁਣ ਹਾਲਤ ਇੰਨੀ ਗੰਭੀਰ ਹੋ ਗਈ ਹੈ ਕਿ ਬਿਜਲੀ ਵਿਭਾਗ ਨੇ ਕਨੈਕਸ਼ਨ ਕੱਟਣ ਦੀ ਚੇਤਾਵਨੀ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .