ਟੀ. ਐੱਨ. ਸੀ ਦੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾ ਪੰਜਾਬ ਦੇ ਛੇ ਜ਼ਿਲ੍ਹਿਆਂ ਪਟਿਆਲਾ, ਫਤਿਹਗੜ੍ਹ ਸਾਹਿਬ , ਮਲੇਰਕੋਟਲਾ, ਲੁਧਿਆਣਾ, ਮੋਗਾ ਅਤੇ ਜਲੰਧਰ ਦੇ ਪਿੰਡਾਂ ਵਿੱਚ ਡੈਮੋ ਪਲੋਟ, ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨ ਵੀਰਾਂ ਦੇ ਨਾਲ ਨਾਲ ਕਿਸਾਨ ਭੈਣਾਂ ਨੂੰ ਵੀ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ ਅਤੇ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਦੀ ਜਾਣਕਾਰੀ ਦੇ ਰਹੀ ਹੈ ।
ਮਾਨਵ ਵਿਕਾਸ ਸੰਸਥਾ ਨੇ ਮੋਗੇ ਦੇ ਪਿੰਡ ਪੁਰਾਣੇਵਾਲਾ ਵਿੱਚ ਮਹਿਲਾ ਕੇਂਦਰਿਤ ਕੈਂਪ ਕਰਵਾਇਆ। ਟੀ ਐਨ ਸੀ ਦੇ ਕਮਿਊਨੀਕੇਸ਼ਨ ਸਪੈਸ਼ਲਿਸਟ ਫਤਿਹਵੀਰ ਸਿੰਘ ਗੁਰਮ ਅਨੁਸਾਰ ਮਹਿਲਾ ਕੇਂਦਰਿਤ ਕੈਂਪ ਆਪਣੇ ਪਿੰਡ ਦੀਆਂ ਮਹਿਲਾਵਾਂ ਨੂੰ ਹਵਾ, ਪਾਣੀ, ਮਿੱਟੀ , ਪਰਾਲੀ ਅਤੇ ਸਿਹਤ ਸੰਬੰਧੀ ਜਾਣਕਾਰੀ ਦੇਣ ਦਾ ਬਹੁਤ ਵਧੀਆ ਮਾਧਿਅਮ ਹੈ। ਮਾਨਵ ਵਿਕਾਸ ਸੰਸਥਾ ਦੇ ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਦੇ ਅਨੁਸਾਰ ਮਹਿਲਾ ਕੇਂਦਰਿਤ ਕੈਂਪਾਂ ਰਾਹੀਂ ਸਾਨੂੰ ਕਿਸਾਨ ਭੈਣਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜ਼ਿਲ੍ਹਾ ਕਾਰਡੀਨੇਟਰ ਸਿਮਰਨਜੋਤ ਸਿੰਘ ਦੇ ਅਨੁਸਾਰ ਅਸੀਂ ਮਹਿਲਾ ਕੇਂਦਰਿਤ ਕੈਂਪ ਮੋਗਾ ਦੇ ਪਿੰਡਾਂ ਵਿੱਚ ਜਾਰੀ ਰੱਖਾਂਗੇ ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਪਿਕਅੱਪ ਗੱਡੀ ਤੇ ਕੈਂਟਰ ਵਿਚਾਲੇ ਟੱਕਰ ‘ਚ 10-12 ਦੀ ਮੌਤ, CM ਮਾਨ ਨੇ ਪ੍ਰਗਟਾਇਆ ਦੁੱਖ
ਟੀ ਐਨ ਸੀ ਦੇ ਫੀਲਡ ਆਫੀਸਰ ਹਰਵਿੰਦਰ ਸਿੰਘ ਦੇ ਅਨੁਸਾਰ ਮਾਨਵ ਵਿਕਾਸ ਸੰਸਥਾ ਦੀਆਂ ਫੀਲਡ ਟੀਮਾਂ ਮਹਿਲਾ ਕੇਂਦਰਿਤ ਕੈਂਪ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਇਸ ਮਹਿਲਾ ਕੇਂਦਰਿਤ ਕੈਂਪ ਵਿੱਚ ਤਕਰੀਬਨ 35 ਕਿਸਾਨ ਭੈਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪੁਰਾਣੇਵਾਲਾ ਪਿੰਡ ਦੀ ਸਾਰੀ ਪੰਚਾਇਤ ਵੱਲੋਂ ਮਾਨਵ ਵਿਕਾਸ ਸੰਸਥਾ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ । ਟੀ ਐਨ ਸੀ ਦੀ ਟੀਮ ਵੱਲੋਂ ਪੁਰਾਣੇਵਾਲਾ ਪਿੰਡ ਦੇ ਅਗਾਂਹਵਧੂ ਕਿਸਾਨ ਜਸਪਾਲ ਸਿੰਘ ਦੇ ਡੈਮੋ ਪਲੋਟ ‘ਤੇ ਮੁਲਾਕਾਤ ਕੀਤੀ ਗਈ ।ਇਸ ਮਹਿਲਾ ਕੇਂਦਰਿਤ ਕੈਂਪ ਵਿੱਚ ਮਾਨਵ ਵਿਕਾਸ ਸੰਸਥਾ ਦੇ ਖੇਤੀਬਾੜੀ ਸੁਪਰਵਾਈਜ਼ਰ ਕੁਲਜੀਤ ਸਿੰਘ, ਅਮਨਦੀਪ ਕੌਰ ਅਤੇ ਕਿਸਾਨ ਮਿੱਤਰ ਹਰਮਨਦੀਪ ਸਿੰਘ ਗਿੱਲ , ਹਰਮਨਦੀਪ ਸਿੰਘ ਚਾਹਲ ,ਹਰਦੀਪ ਸਿੰਘ ਦੇ ਨਾਲ ਨਾਲ ਹੋਰ ਪਤਵੰਤੇ ਸੱਜਣ ਸ਼ਾਮਿਲ ਰਹੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .