![](https://dailypost.in/wp-content/uploads/2025/02/o-80.jpg)
ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਣੀ ਨੇ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਇਹ ਅਹੁਦਾ ਦੇਣ ਤੋਂ ਬਾਅਦ ਕਿੰਨਰ ਅਖਾੜੇ ‘ਚ ਭਾਰੀ ਰੋਸ ਸੀ, ਜਿਸ ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ ਹੈ। ਉਸਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ ਹੈ।
ਮਮਤਾ ਕੁਲਕਰਣੀ ‘ਤੇ 10 ਕਰੋੜ ਰੁਪਏ ਦੇ ਕੇ ਇਹ ਅਹੁਦਾ ਲੈਣ ਦਾ ਦੋਸ਼ ਸੀ। ਇਸ ਕਾਰਨ ਅਖਾੜੇ ਵਿੱਚ ਹੀ ਉਸ ਦਾ ਵਿਰੋਧ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਚਰਚਾ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਕਿਹਾ ਹੈ ਕਿ ਉਹ ਆਪਣਾ ਅਹੁਦਾ ਛੱਡ ਦੇਣਗੇ।
ਸਾਹਮਣੇ ਆਏ ਵੀਡੀਓ ਵਿੱਚ, ਮਮਤਾ ਕਹਿੰਦੀ ਹੈ, “ਮੈਂ, ਮਹਾਮੰਡਲੇਸ਼ਵਰ ਯਮਾਈ ਮਾਤਾ ਗਿਰੀ, ਇਸ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ। ਅਖਾੜੇ ਵਿੱਚ ਮੈਨੂੰ ਮਹਾਮੰਡਲੇਸ਼ਵਰ ਐਲਾਨਣ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਹਨ। ਮੈਂ 25 ਸਾਲਾਂ ਤੋਂ ਸਾਧਵੀ ਸੀ ਅਤੇ ਸਾਧਵੀ ਹੀ ਰਹਾਂਗੀ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਸਨਮਾਨ ਦਿੱਤੇ ਜਾਣ ‘ਤੇ ਕੁਝ ਲੋਕਾਂ ਨੂੰ ਇਤਰਾਜ਼ ਸੀ।
ਉਸ ਨੇ ਕਿਹਾ, ”ਮੈਂ 25 ਸਾਲ ਪਹਿਲਾਂ ਬਾਲੀਵੁੱਡ ਛੱਡ ਦਿੱਤਾ ਸੀ। ਫਿਰ ਆਪਣੇ ਆਪ ਹੀ ਗਾਇਬ ਰਹੀ, ਨਹੀਂ ਤਾਂ ਕੌਣ ਬਾਲੀਵੁੱਡ ਅਤੇ ਮੇਕਅੱਪ ਤੋਂ ਇੰਨਾ ਦੂਰ ਰਹਿੰਦਾ ਹੈ।” ਕੁਝ ਸਮਾਂ ਪਹਿਲਾਂ ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਦੋਂ ਉਸ ਨੇ ਬਾਲੀਵੁੱਡ ਛੱਡਿਆ ਸੀ ਤਾਂ ਉਸ ਵੇਲੇ ਉਸ ਦੇ ਖਾਤੇ ਵਿਚ ਕਈ ਫਿਲਮਾਂ ਸਨ ਪਰ ਉਸ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ।
ਇਹ ਵੀ ਪੜ੍ਹੋ : ਵਿੱਕੀ ਕੌਸ਼ਲ ਤੇ ਰਸ਼ਮਿਕਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਵ੍ਹੀਲਚੀਅਰ ‘ਤੇ ਦਿਸੀ ਅਦਾਕਾਰਾ
25 ਸਾਲਾਂ ਮਗਰੋਂ ਪਰਤੀ ਸੀ ਭਾਰਤ
ਬਾਲੀਵੁੱਡ ਛੱਡਣ ਤੋਂ ਬਾਅਦ ਮਮਤਾ ਦੁਬਈ ‘ਚ ਰਹਿ ਰਹੀ ਸੀ। ਪਿਛਲੇ ਸਾਲ ਦੇ ਅਖੀਰ ਵਿੱਚ ਉਹ 25 ਸਾਲਾਂ ਬਾਅਦ ਦੁਬਈ ਤੋਂ ਭਾਰਤ ਪਰਤੀ ਸੀ। ਫਿਰ ਜਿਵੇਂ ਹੀ ਨਵਾਂ ਸਾਲ ਸ਼ੁਰੂ ਹੋਇਆ, ਉਸ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ਦੌਰਾਨ, ਉਸਨੇ ਕਿੰਨਰ ਅਖਾੜੇ ਤੋਂ ਦੀਖਿਆ ਲਈ ਅਤੇ ਇੱਕ ਸੰਨਿਆਸਣ ਬਣ ਗਈ।
ਉਸ ਦਾ ਪਿੰਡ ਦਾਨ ਅਤੇ ਪੱਟਾਭਿਸ਼ੇਕ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਵੱਲੋਂ ਕੀਤਾ ਗਿਆ। ਉਸ ਨੂੰ ਮਹਾਮੰਡਲੇਸ਼ਵਰ ਦਾ ਅਹੁਦਾ ਦਿੱਤਾ ਗਿਆ। ਹਾਲਾਂਕਿ ਕੁਝ ਦਿਨਾਂ ਬਾਅਦ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਹੁਣ ਉਨ੍ਹਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .