ਪੰਜਾਬ ਵਿੱਚ ਹੁਣ ਵਾਹਨ ਚਲਾਉਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ‘ਤੇ ਗੱਲ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਦਰਅਸਲ, ਪੰਜਾਬ ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤਾ ਹੈ। ਸਰਕਾਰ ਵੱਲੋਂ ਗੱਡੀ ਚਲਾਉਂਦੇ ਸਮੇਂ ਫੋਨ ‘ਤੇ ਗੱਲ ਕਰਨ ਵਾਲਿਆਂ ਨੂੰ 5,000 ਰੁਪਏ ਦਾ ਚਲਾਨ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੋਈ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ‘ਤੇ ਗੱਲ ਕਰਦਾ ਹੈ ਤਾਂ ਦੁਰਘਟਨਾਵਾਂ ਦਾ ਖ਼ਤਰਾ ਰਹਿੰਦਾ ਹੈ। ਕਈ ਵਾਰ, ਮੋਬਾਈਲ ਫੋਨ ਵੀ ਡ੍ਰਾਈਵਰਾਂ ਲਈ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਪਹਿਲਾਂ, ਨਿਯਮਾਂ ਨੂੰ ਤੋੜਨ ਵਾਲੇ ਡ੍ਰਾਈਵਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਅੱਗੇ ਹੱਥ ਜੋੜ ਕੇ ਸ਼ਿਫਾਰਸ਼ ਕਰਕੇ ਬੱਚ ਜਾਂਦੇ ਸਨ ਪਰ ਈ-ਚਲਾਨ ਨਾਲ ਹੁਣ ਚਲਾਨ ਸਿੱਧਾ ਔਨਲਾਈਨ ਕੀਤਾ ਜਾ ਰਿਹਾ ਹੈ। ਹੁਣ, ਕਿਸੇ ਵੀ ਕਿਸਮ ਦੀ ਸਿਫਾਰਸ਼ ਸਵੀਕਾਰ ਨਹੀਂ ਕੀਤੀ ਜਾ ਰਹੀ ਹੈ। ਅਜਿਹੇ ਵਿੱਚ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ।
ਇਹ ਵੀ ਪੜ੍ਹੋ : ਕੈਨੇਡਾ ‘ਚ ਭੇ.ਦਭ.ਰੇ ਹਾ.ਲਾ/ਤਾਂ ‘ਚ ਲਾਪਤਾ ਹੋਈ ਪੰਜਾਬਣ, ਪਰਿਵਾਰ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਇਸ ਦੇ ਨਾਲ ਹੀ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਹੋਰ ਸਰਕਾਰੀ ਵਾਹਨਾਂ ਨੂੰ ਰਸਤਾ ਨਾ ਦੇਣ ‘ਤੇ 10 ਤੋਂ 25 ਹਜ਼ਾਰ ਰੁਪਏ ਦਾ ਚਲਾਨ ਹੋਵੇਗਾ। ਹਾਈ ਸਕਿਓਰਿਟੀ ਨੰਬਰ ਪਲੇਟ ਨਾ ਹੋਣ ‘ਤੇ 5,000 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਜੇਕਰ ਔਨਲਾਈਨ ਚਲਾਨ ਸਮੇਂ ਸਿਰ ਨਹੀਂ ਭਰਿਆ ਜਾਂਦਾ ਹੈ ਤਾਂ ਹੋਰ ਜੁਰਮਾਨਾ ਲੱਗੇਗਾ। ਚਲਾਨ ਨਾ ਭਰਨ ਵਾਲਿਆਂ ਦੇ ਵਾਹਨ ਵੀ ਜ਼ਬਤ ਕੀਤੇ ਜਾ ਸਕਦੇ ਹਨ। ਜੇਕਰ ਦੂਜੀ ਵਾਰ ਚਲਾਨ ਜਾਰੀ ਕੀਤਾ ਜਾਂਦਾ ਹੈ, ਤਾਂ 500 ਰੁਪਏ ਵਾਧੂ ਦੇਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .