ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਆਸ਼ਿਕ ਦੇ ਪਿਆਰ ਵਿਚ ਅੰਨ੍ਹੀ ਹੋਈ ਪਤਨੀ ਨੇ ਅਜੀਬ ਹੀ ਕਾਰਨਾਮਾ ਕੀਤਾ ਹੈ। ਮਹਿਲਾ ਨੇ ਆਪਣੇ ਪਤੀ ਦੀ ਕਿਡਨੀ 10 ਲੱਖ ਰੁਪਏ ਵਿਚ ਵੇਚ ਦਿੱਤੀ ਤੇ ਬਾਅਦ ਵਿਚ ਉਹ ਪੂਰੇ ਪੈਸੇ ਲੈ ਕੇ ਆਸ਼ਿਕ ਨਾਲ ਫਰਾਰ ਹੋ ਗਈ।
ਮਹਿਲਾ ਨੇ ਧੀ ਦੀ ਪੜ੍ਹਾਈ ਲਈ ਪਤੀ ਨੂੰ ਪੈਸੇ ਇਕੱਠੇ ਕਰਨ ਲਈ ਕਿਹਾ ਤੇ ਉਸ ਨੂੰ 10 ਲੱਖ ਰੁਪਏ ਵਿਚ ਕਿਡਨੀ ਵੇਚਣ ‘ਤੇ ਮਜਬੂਰ ਕੀਤਾ। ਪੁਲਿਸ ਨੇ ਪਤੀ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਇਕ ਸਾਲ ਤੋਂ ਕਿਡਨੀ ਵੇਚ ਕੇ ਪੈਸੇ ਲਿਆਉਣ ਦਾ ਦਬਾਅ ਪਾ ਰਹੀ ਸੀ। ਉਸ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਪੈਸਿਆਂ ਨਾਲ ਘਰ ਨੂੰ ਚੰਗੀ ਤਰ੍ਹਾਂ ਚਲਾਏਗੀ ਤੇ 12 ਸਾਲਾ ਧੀ ਦਾ ਚੰਗੇ ਸਕੂਲ ਵਿਚ ਦਾਖਲਾ ਕਰਾਏਗੀ।
ਇਸ ਦੇ ਬਾਅਦ ਉਹ ਕਿਡਨੀ ਵੇਚਣ ਲਈ ਰਾਜੀ ਹੋਇਆ ਤੇ ਇਕ ਖਰੀਦਦਾਰ ਨਾਲ ਸੰਪਰਕ ਕੀਤਾ। ਪਿਛਲੇ ਮਹੀਨੇ ਹੋਈ ਸਰਜਰੀ ਦੇ ਬਾਅਦ ਪਤੀ ਪੈਸੇ ਘਰ ਲੈ ਆਇਆ। ਉਸ ਦੀ ਪਤਨੀ ਨੇ ਜਲਦੀ ਠੀਕ ਹੋਣ ਲਈ ਉਸ ਨੂੰ ਆਰਾਮ ਕਰਨ ਤੇ ਬਾਹਰ ਨਾ ਨਿਕਲਣ ਲਈ ਕਿਹਾ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਦੋਸਤਾਂ ਤੇ ਜਾਣਕਾਰਾਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕੀਤੀ। ਮਹਿਲਾ ਹਾਵੜਾ ਤੋਂ ਦੂਰ ਕੋਲਕਾਤਾ ਦੇ ਉੱਤਰੀ ਉਪਨਗਰ ਬੈਰਕਪੁਰ ਵਿਚ ਇਕ ਘਰ ਵਿਚ ਮਿਲੀ। ਇਸ ਘਰ ਵਿਚ ਉਹ ਆਦਮੀ ਵੀ ਰਹਿ ਰਿਹਾ ਸੀ ਜਿਸ ਨਾਲ ਉਹ ਫਰਾਰ ਹੋਈ ਸੀ। ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਫੇਸਬੁੱਕ ‘ਤੇ ਮਿਲੀ ਸੀ। ਦੋਵੇਂ ਪਿਛਲੇ ਇਕ ਸਾਲ ਤੋਂ ਰਿਲੇਸ਼ਨਸ਼ਿਪ ਵਿਚ ਸਨ।
ਇਹ ਵੀ ਪੜ੍ਹੋ : ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ, ਦੂਜੇ ਸੂਬਿਆਂ ਦੀਆਂ ਜੇਲ੍ਹਾਂ ‘ਚ ਬੰਦ ਬਦਮਾਸ਼ਾਂ ਨੂੰ ਲਿਆਂਦਾ ਜਾਵੇਗਾ ਪੰਜਾਬ
ਪੁਲਿਸ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ, ਸੱਸ ਤੇ ਧੀ ਬੈਰਕਪੁਰ ਵਿਚ ਉਸ ਆਦਮੀ ਦੇ ਘਰ ਗਏ ਤਾਂ ਉਸ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਉਸ ਦੇ ਪ੍ਰੇਮੀ ਨੇ ਕਿਹਾ ਕਿ ਉਹ ਆਪਣੇ ਸਹੁਰੇ ਵਾਲਿਆਂ ‘ਤੇ ਵਿਆਹ ਹੋਣ ਦੇ ਬਾਅਦ 16 ਸਾਲਾਂ ਤੱਕ ਫਿਜ਼ੀਕਲੀ ਤੇ ਮਾਨਸਿਕ ਟਾਰਚਰ ਕਰਨ ਦਾ ਦੋਸ਼ ਲਗਾਉਂਦੇ ਹੋਏ ਤਲਾਕ ਦੇਵੇਗੀ। ਪੀੜਤ ਪਤੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੀ ਪਤਨੀ ਸੰਕਰੈਲ ਸਥਿਤ ਸਹੁਰੇ ਵਾਲਿਆਂ ਦੇ ਘਰ ਤੋਂ ਵੀ ਕੈਸ਼ ਲੈ ਕੇ ਗਈ ਹੈ। ਪੁਲਿਸ ਨੇ ਕਿਹਾ ਕਿ ਉਹ ਪਹਿਲਾਂ ਮਹਿਲਾ ਦੇ ਪ੍ਰੇਮੀ ਤੇ ਪਤੀ ਦੇ ਪਰਿਵਾਰ ਵਿਚ ਹੋਈ ਗੱਲਬਾਤ ਦਾ ਵੀਡੀਓ ਦੇਖੇਗੀ। ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਮਹਿਲਾ ਅਤੇ ਉਸ ਦੇ ਪ੍ਰੇਮੀ ਤੋਂ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .