![](https://dailypost.in/wp-content/uploads/2025/02/o-96.jpg)
ਸੋਮਵਾਰ ਦੇਰ ਰਾਤ ਲੁਧਿਆਣਾ ਦੇ ਮਾਛੀਵਾੜਾ ਸਾਹਿਬ ‘ਚ ਮਜ਼ਦੂਰਾਂ ਨਾਲ ਭਰੀ ਸਕਾਰਪੀਓ ਸਰਹਿੰਦ ਨਹਿਰ ‘ਚ ਡਿੱਗ ਗਈ। ਕਾਰ ਵਿਚ ਸਵਾਰ ਸਾਰੇ ਲੋਕ ਪਾਣੀ ਵਿਚ ਡੁੱਬ ਰਹੇ ਸਨ। ਫਿਰ ਕਾਰਗਿਲ ਜੰਗ ਦਾ ਨਾਇਕ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਉਨ੍ਹਾਂ ਲਈ ਮਸੀਹਾ ਬਣ ਕੇ ਉੱਥੇ ਪੁੱਜਿਆ ਅਤੇ ਪੰਜ ਲੋਕਾਂ ਨੂੰ ਬਚਾਇਆ। ਦੂਜੇ ਪਾਸੇ ਕੁਲਵਿੰਦਰ ਸਿੰਘ ਵਾਸੀ ਪਿੰਡ ਅਲੀਕੇ, ਜ਼ਿਲ੍ਹਾ ਬਠਿੰਡਾ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਡਰਾਈਵਰ ਗੁਰਲਾਲ ਸਿੰਘ ਸਮੇਤ ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਸਾਰੇ ਲੋਕ ਬਠਿੰਡਾ ਦੇ ਪਿੰਡ ਅਲੀਕੇ ਦੇ ਰਹਿਣ ਵਾਲੇ ਹਨ। ਇਹ ਸਾਰੇ ਗੈਸ ਪਾਈਪ ਵਿਛਾਉਣ ਦਾ ਕੰਮ ਕਰਦੇ ਹਨ। ਸੋਮਵਾਰ ਰਾਤ ਸਾਰੇ ਸਕਾਰਪੀਓ ਵਿੱਚ ਬਠਿੰਡਾ ਤੋਂ ਰੋਪੜ ਜਾ ਰਹੇ ਸਨ। ਮਾਛੀਵਾੜਾ ਸਾਹਿਬ ਨੇੜੇ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲ ਉਨ੍ਹਾਂ ਦੀ ਸਕਾਰਪੀਓ ਗੱਡੀ ਸੰਤੁਲਨ ਗੁਆ ਬੈਠੀ ਅਤੇ ਨਹਿਰ ਵਿੱਚ ਜਾ ਡਿੱਗੀ। ਜਿਵੇਂ ਹੀ ਸਕਾਰਪੀਓ ਕਾਰ ਨਹਿਰ ਵਿੱਚ ਡਿੱਗੀ ਤਾਂ ਉਸ ਵਿੱਚ ਸਵਾਰ ਸਾਰੇ ਲੋਕਾਂ ਨੇ ਖਿੜਕੀਆਂ ਤੋੜ ਕੇ ਮੁਸ਼ਕਲ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਦਦ ਲਈ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉੱਥੋਂ ਲੰਘ ਰਹੇ ਪਿੰਡ ਬਹਿਲੋਲਪੁਰ ਦੇ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਨੇ ਰੁਕ ਕੇ ਨਹਿਰ ਵਿੱਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਨਹਿਰ ‘ਚ ਡਿੱਗੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਕੁਲਵਿੰਦਰ ਸਿੰਘ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਭਾਈ ਰਾਜੋਆਣਾ ਦੀ ਅਚਾਨਕ ਵਿਗੜੀ ਸਿਹਤ, ਪਟਿਆਲਾ ਜੇਲ੍ਹ ਤੋਂ ਲਿਆਂਦਾ ਗਿਆ PGI!
ਕਾਰਗਿਲ ਦੀ ਜੰਗ ਵਿੱਚ ਲੜਨ ਵਾਲਾ ਸਾਬਕਾ ਫੌਜੀ ਹਰਜਿੰਦਰ ਸਿੰਘ, ਬਹਿਲੋਲਪੁਰ ਵਾਸੀ ਨਹਿਰ ਵਿੱਚ ਡਿੱਗੀ ਸਕਾਰਪੀਓ ਵਿੱਚ ਡੁੱਬ ਰਹੇ ਲੋਕਾਂ ਨੂੰ ਬਚਾਉਣ ਲਈ ਮਸੀਨ ਮੌਤ ਹੋ ਗਈ। ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ, ਜਦਕਿ ਇਕ ਜ਼ਖਮੀ ਪੁਸ਼ਪਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ ਅਤੇ ਬਾਕੀ ਜ਼ਖਮੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।ਹਾ ਬਣ ਕੇ ਆਇਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਲੜਕਿਆਂ ਅਤੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਉਦੋਂ ਹਾਦਸਾਗ੍ਰਸਤ ਸਕਾਰਪੀਓ ਉਸ ਦੀ ਕਾਰ ਦੇ ਅੱਗੇ ਜਾ ਰਹੀ ਸੀ। ਉਨ੍ਹਾਂ ਦੇਖਿਆ ਕਿ ਸਕਾਰਪੀਓ ਗੱਡੀ ਅਚਾਨਕ ਸੜਕ ਤੋਂ ਗਾਇਬ ਹੋ ਗਈ ਅਤੇ ਸ਼ੱਕ ਹੋਇਆ ਕਿ ਗੱਡੀ ਨਹਿਰ ਵਿੱਚ ਡਿੱਗ ਗਈ ਹੈ। ਜਦੋਂ ਉਸ ਨੇ ਆਪਣੀ ਕਾਰ ਰੋਕੀ ਤਾਂ ਦੇਖਿਆ ਕਿ ਸਕਾਰਪੀਓ ਗੱਡੀ ਸੜਕ ਤੋਂ ਹੇਠਾਂ ਨਹਿਰ ਵਿੱਚ ਡਿੱਗੀ ਹੋਈ ਸੀ। ਨਹਿਰ ਵਿੱਚ ਵਾਹਨਾਂ ਵਿੱਚ ਫਸੇ ਲੋਕ ਮਦਦ ਲਈ ਰੌਲਾ ਪਾ ਰਹੇ ਸਨ। ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਲੜਕਿਆਂ ਸਣੇ ਨਹਿਰ ਵਿੱਚ ਉਤਰਿਆ, ਜਿੱਥੇ ਉਨ੍ਹਾਂ ਸਕਾਰਪੀਓ ਗੱਡੀ ਦੀ ਖਿੜਕੀ ਤੋੜ ਕੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਹਰਜਿੰਦਰ ਮੁਤਾਬਕ ਉਸ ਨੇ ਬੜੀ ਮੁਸ਼ਕਲ ਨਾਲ 5 ਵਿਅਕਤੀਆਂ ਨੂੰ ਕਿਨਾਰੇ ’ਤੇ ਲਿਆਂਦਾ ਪਰ ਇਕ ਵਿਅਕਤੀ ਕੁਲਵਿੰਦਰ ਸਿੰਘ ਦੀ ਡੁੱਬਣ ਨਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .