Google ਨੇ Gmail ਯੂਜ਼ਰਸ ਨੂੰ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਪੁਸ਼ਟੀ ਕੀਤੀ ਹੈ ਕਿ 250 ਕਰੋੜ (2.5 ਬਿਲੀਅਨ) ਅਕਾਊਂਟਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਵੱਲੋਂ ਹੈਕ ਕਰਨ ਦਾ ਖ਼ਤਰਾ ਹੈ। ਸਾਈਬਰ ਅਪਰਾਧੀ ਗੂਗਲ ਸਪੋਰਟ ਏਜੰਟ ਦੱਸ ਕੇ ਯੂਜ਼ਰਸ ਤੋਂ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਾਈਬਰ ਅਪਰਾਧੀ ਕਿਵੇਂ ਕਰ ਰਹੇ ਹਨ ਧੋਖਾਧੜੀ?
ਰਿਪੋਰਟਾਂ ਮੁਤਾਬਕ ਹੈਕਰ ਯੂਜ਼ਰਸ ਨੂੰ ਕਾਲ ਕਰ ਕੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਗੂਗਲ ਅਕਾਊਂਟ ਹੈਕ ਹੋ ਗਿਆ ਹੈ। ਉਹ ਯੂਜ਼ਰਸ ਨੂੰ ਇੱਕ ਰਿਕਵਰੀ ਕੋਡ ਭੇਜਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਖਾਤੇ ਨੂੰ ਰਿਕਵਰ ਕਰਨ ਲਈ ਇਸ ਦੀ ਵਰਤੋਂ ਕਰਨ ਲਈ ਕਹਿੰਦੇ ਹਨ। ਹੈਕਰਾਂ ਵੱਲੋਂ ਭੇਜੇ ਗਏ ਈਮੇਲ ਅਤੇ ਰਿਕਵਰੀ ਕੋਡ ਪੂਰੀ ਤਰ੍ਹਾਂ ਅਸਲੀ ਲੱਗਦੇ ਹਨ, ਜਿਸ ਕਾਰਨ ਯੂਜ਼ਰ ਆਸਾਨੀ ਨਾਲ ਉਨ੍ਹਾਂ ਦੇ ਜਾਲ ਵਿੱਚ ਫਸ ਸਕਦੇ ਹਨ।
ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਤੁਰੰਤ ਇਹ ਕਦਮ ਚੁੱਕੋ
- ਜੇ ਤੁਹਾਨੂੰ ਕੋਈ ਸ਼ੱਕੀ ਕਾਲ ਜਾਂ ਈਮੇਲ ਮਿਲਦੀ ਹੈ, ਤਾਂ ਇਸ ਨੂੰ ਤੁਰੰਤ ਅਣਡਿੱਠ ਕਰੋ। ਜੇ ਤੁਸੀਂ ਗਲਤੀ ਨਾਲ ਰਿਕਵਰੀ ਕੋਡ ਦੀ ਵਰਤੋਂ ਕੀਤੀ ਹੈ, ਤਾਂ ਤੁਰੰਤ ਆਪਣਾ Gmail ਪਾਸਵਰਡ ਬਦਲੋ।
- ਪਾਸਵਰਡ ਬਦਲਣ ਲਈ, ਆਪਣੇ ਐਂਡਰੌਇਡ ਡਿਵਾਈਸ ਦੀਆਂ ਸੈਟਿੰਗਾਂ ‘ਤੇ ਜਾਓ।
- ਹੁਣ ਗੂਗਲ ਆਪਸ਼ਨ ‘ਤੇ ਟੈਪ ਕਰੋ ਅਤੇ ਆਪਣਾ ਨਾਮ ਚੁਣੋ। Manage your Google Account ‘ਤੇ ਕਲਿੱਕ ਕਰੋ। ਉੱਪਰ ਦਿੱਤੀ Security ਟੈਬ ‘ਤੇ ਜਾਓ। How to motion successful to your Google relationship ਤਹਿਤ Password ਆਪਸ਼ਨ ‘ਤੇ ਕਲਿੱਕ ਕਰੋ। ਨਵਾਂ ਪਾਸਵਰਡ ਦਰਜ ਕਰੋ ਅਤੇ Change Password ‘ਤੇ ਟੈਪ ਕਰੋ। ਜੇ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ, ਤਾਂ ਮੇਰਾ Forgot my password ‘ਤੇ ਟੈਪ ਕਰੋ ਅਤੇ ਆਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ।
ਇਹ ਵੀ ਪੜ੍ਹੋ : ਫਰਜ਼ੀ ਐ/ਨ.ਕਾਊਂਟ.ਰ ‘ਚ 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲਾਂ ਮਗਰੋਂ ਮਿਲਿਆ ਇਨਸਾਫ਼
Gmail ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ Two-Factor Authentication ਅਪਣਾਓ
- Gmail ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ Two-Factor Authentication (2FA) ਨੂੰ ਜ਼ਰੂਰ ਚੁਣੋ। ਇਹ ਵਾਧੂ ਸੁਰੱਖਿਆ ਉਪਾਅ ਇਹ ਯਕੀਨੀ ਕਰੇਗਾ ਕਿ ਭਾਵੇ ਹੈਕਰਸ ਨੂੰ ਤੁਹਾਡਾ ਪਾਸਵਰਡ ਮਿਲ ਜਾਏ, ਉਹ ਤੁਹਾਡੇ ਅਕਾਊਂਟ ਤੱਕ ਪਹੁੰਚ ਨਹੀਂ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .