ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਪਾਰਟੀਆਂ ਵਿਚ ਦੋਸ਼ਾਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਮਸ਼ੀਨਰੀ ਦਿੱਲੀ ਵਿਚ ਕੰਮ ਕਰ ਰਹੀ ਹੈ। ਦੂਜੇ ਪਾਸੇ ਹੁਣ ਉਨ੍ਹਾਂ ਦੇ ਇਸ ਦੋਸ਼ ‘ਤੇ ਪੰਜਾਬ ਦੇ ਮੁੱਖ ਮੰਤਰੀ ਤੇ ਆਪ ਦੇ ਸੀਨੀਅਰ ਨੇਤਾ ਭਗਵੰਤ ਮਾਨ ਨੇ ਪਲਟਵਾਰ ਕੀਤਾ ਹੈ।
ਸੀਐੱਮ ਮਾਨ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ। ਇਥੇ ਹਰ ਸੂਬੇ ਦੇ ਨੰਬਰ ਦੀਆਂ ਗੱਡੀਆਂ ਚੱਲਦੀਆਂ ਹਨ। ਕਿਸੇ ਵੀ ਸੂਬੇ ਦੇ ਨੰਬਰ ਦੀਆਂ ਗੱਡੀਆਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾ ਸਕਦੀਆਂ ਹਨ, ਇਸ ‘ਤੇ ਕੋਈ ਰੋਕ-ਟੋਕ ਨਹੀਂ ਹੈ।
ਭਾਜਪਾ ਦਾ ਇਹ ਬਿਆਨ ਸੁਣੋ। ਇਹ ਬਹੁਤ ਖਤਰਨਾਕ, ਚਿੰਤਾਜਨਕ ਤੇ ਪੰਜਾਬੀਆਂ ਲਈ ਅਪਮਾਨਜਨਕ ਹੈ। ਇਹ ਪੰਜਾਬ ਦੇ ਨੰਬਰ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਵਿਚ ਕਿਉਂ ਘੁੰਮ ਰਹੀਆਂ ਹਨ। ਉਹ ਇੱਦਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ। ਇਹ ਮੇਰੇ ਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨ ਵਾਲੀ ਗੱਲ ਹੈ। ਅੱਜ ਹਰ ਪੰਜਾਬੀ ਬੇਹੱਦ ਦਰਦ ਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ ‘ਤੇ ਸਵਾਲ ਚੁੱਕਣਾ ਠੀਕ ਨਹੀਂ ਹੈ।
ਅਮਿਤਸ਼ਾਹ ਜੀ, ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਰੱਖ ਪਾ ਰਹੇ ਹੋ ਤੇ ਨਾ ਹੀ ਦਿੱਲੀ ਨੂੰ। ਇੰਨੇ ਹਜ਼ਾਰਾਂ ਬੰਗਲਾਦੇਸ਼ੀ ਤੇ ਰੋਹਿੰਗਿਆ ਪੂਰੇ ਦੇਸ਼ ਵਿਚ ਆ ਰਹੇ ਨੇ, ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ? ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਵੇਗੀ 30 ਜਨਵਰੀ ਨੂੰ, ਪ੍ਰਸ਼ਾਸਨ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ
ਦੱਸ ਦੇਈਏ ਕਿ ਮੰਗਲਵਾਰ ਨੂੰ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਰਜਿਸਟਰਡ ਨੰਬਰ ਪਲੇਟ ਵਾਲੇ ਹਜ਼ਾਰਾਂ ਵਾਹਨ ਨਵੀਂ ਦਿੱਲੀ ਵਿਚ ਘੁੰਮ ਰਹੇ ਹਨ। ਪੰਜਾਬ ਸਰਕਾਰ ਨੇ ਟਰੱਕਾਂ ਵਿਚ ਪਾਣੀ ਦੇ ਡਿਸਪੈਂਸਰ, ਕੁਰਸ਼ੀਆਂ ਤੇ ਹੋਰ ਸਾਮਾਨ ਦਿੱਲੀ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਦਿੱਲੀ ਦੀਆਂ ਚੋਣਾਂ ਵਿਚ ਪੰਜਾਬ ਸਰਕਾਰ ਵੱਲੋਂ ਸਾਧਨਾਂ ਦੇ ਗਲਤ ਇਸਤੇਮਾਲ ‘ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .