ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿਚ ਬੀਜੇਪੀ ਦੀ ਜਿੱਤ ਸਾਫ ਨਜ਼ਰ ਆ ਰਹੀ ਹੈ। ਉਥੇ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਨਵੀਂ ਦਿੱਲੀ ਤੇ ਜੰਗਪੁਰਾ ਸੀਟ ਤੋਂ ਲੱਗਾ ਹੈ, ਜਿਥੇ ਸਾਬਕਾ ਡਿਪਟੀ ਸੀ.ਐੱਮ. ਰਹਿ ਚੁੱਕੇ ਮਨੀਸ਼ ਸਿਸੋਦੀਆ 600 ਵੋਟਾਂ ਨਾਲ ਹਾਰ ਗਏ ਹਨ। ਇਸ ਸੀਟ ‘ਤੇ ਬੀਜੇਪੀ ਦੇ ਤਰਵਿੰਦਰ ਸਿੰਘ ਮਾਰਵਾਹ ਨੇ ਬਾਜ਼ੀ ਮਾਰ ਲਈ ਹੈ।
ਕੇਜਰੀਵਾਲ ਨੂੰ ਵੀ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ ਵੀ ਹਾਰ ਮਿਲੀ ਹੈ।ਬੀਜੇਪੀ ਦੇ ਪ੍ਰਵੇਸ਼ ਸ਼ਰਮਾ ਨੇ ਕੇਜਰੀਵਾਲ ਨੂੰ 3182 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਸੀ.ਐੱਮ. ਆਤਿਸ਼ੀ ਵੀ ਪਿੱਛੇ ਚੱਲ ਰਹੀ ਹੈ। ਕੁਝ ਸੀਟਾਂ ‘ਤੇ ਜ਼ਬਰਦਸਤ ਟੱਕਰ ਚੱਲ ਰਹੀ ਹੈ। ਕਦੇ ਭਾਜਪਾ ਤਾਂ ਕਦੇ ਆਪ ਦੀ ਬੜ੍ਹਤ ਬਣ ਰਹੀ ਹੈ।
ਦਿੱਲੀ ਚੋਣ ਨਤੀਜਿਆਂ ਦੇ ਅਧਿਕਾਰਤ ਰੁਝਾਨਾਂ ਨੇ ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ ਦੀ ਵਾਪਸੀ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਭਾਜਪਾ ਦਫਤਰ ਵਿੱਚ ਜਸ਼ਨ ਚੱਲ ਰਹੇ ਹਨ। ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਭਾਜਪਾ 45 ਸੀਟਾਂ ‘ਤੇ ਅੱਗੇ ਹੈ, ਜਦਕਿ ‘ਆਪ’ 25 ਸੀਟਾਂ ‘ਤੇ ਅੱਗੇ ਹੈ।
ਇਹ ਵੀ ਪੜ੍ਹੋ : ਦਿੱਲੀ ਚੋਣ ਨਤੀਜਿਆਂ ਵਿਚਾਲੇ ਅੰਨਾ ਹਜ਼ਾਰੇ ਦਾ ਵੱਡਾ ਬਿਆਨ, ਕੇਜਰੀਵਾਲ ਨੂੰ ਲੈ ਕੇ ਆਖ ਗਏ ਵੱਡੀ ਗੱਲ
ਰਾਜੌਰੀ ਗਾਰਡਨ ਸੀਟ ਤੋਂ BJP ਦੇ ਮਨਜਿੰਦਰ ਸਿੰਘ ਸਿਰਸਾ 17,376 ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਉਥੇ ਹੀ ਕੋਂਡਲੀ ਤੋਂ ਆਪ ਦੇ ਉਮੀਦਵਾਰ ਕੁਲਦੀਪ ਕੁਮਾਰ ਮੋਨੂੰ ਨੇ ਜਿੱਤ ਦਰਜ ਕੀਤੀ ਹੈ। ਦਿੱਲੀ ਕਸਤੂਰਬਾ ਨਗਰ ਸੀਟ ਤੋਂ ਨੀਰਜ ਬਸੋਆ ਜਿੱਤੇ ਹਨ।
ਉਥੇ ਹੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ, “…ਲੋਕਾਂ ਦਾ ਨਵੀਂ ਪਾਰਟੀ ‘ਤੇ ਵਿਸ਼ਵਾਸ ਸੀ ਪਰ ਬਾਅਦ ‘ਚ ਸ਼ਰਾਬ ਦੀਆਂ ਦੁਕਾਨਾਂ ਵਧਾਉਣ ਕਾਰਨ ਉਸ ਦੀ (ਅਰਵਿੰਦ ਕੇਜਰੀਵਾਲ) ਇਮੇਜ ਖਰਾਬ ਹੋਣ ਲੱਗੀ। ਜਨਤਾ ਦੀ ਨਿਰਸਵਾਰਥ ਸੇਵਾ ਹੀ ਭਗਵਾਨ ਦੀ ਪੂਜਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ, ਜਿਸ ਕਾਰਨ ਉਹ ਗਲਤ ਰਸਤੇ ‘ਤੇ ਚਲਾ ਗਿਆ…।”
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .