ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਲਗਾਤਾਰ ਦੂਜੀ ਵਾਰ ਵੂਮੈਨਸ ਅੰਡਰ-19 ਟੀ-20 ਵਰਲਡ ਕੱਪ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਵਿਚ ਸਾਊਥ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। 2023 ਵਿਚ ਹੋਏ ਪਹਿਲੇ ਟੂਰਨਾਮੈਂਟ ਨੂੰ ਵੀ ਭਾਰਤ ਨੇ ਜਿੱਤਿਆ ਸੀ।
ਐਤਵਾਰ ਨੂੰ ਕੁਆਲਾਲੰਪੁਰ ਵਿਚ ਸਾਊਥ ਅਫਰੀਕਾ ਨੇ ਟੌਸ ਜਿੱਤ ਕੇ ਬੈਟਿੰਗ ਚੁਣੀ ਤੇ 20 ਓਵਰਾਂ ਵਿਚ 82 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ਵਿਚ ਭਾਰਤੀ ਟੀਮ ਨੇ 11.2 ਓਵਰਾਂ ਵਿਚ 1 ਵਿਕਟ ‘ਤੇ 83 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਜੀ ਤ੍ਰਿਸ਼ਾ ਨੇ 33 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 3 ਵਿਕਟ ਵੀ ਝਟਕੇ। ਤ੍ਰਿਸ਼ਾ ਪਲੇਅਰ ਆਫ ਦਿ ਫਾਈਨਲ ਰਹੀ। ਉਨ੍ਹਾਂ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਵੀ ਚੁਣਿਆ ਗਿਆ। ਤ੍ਰਿਸ਼ਾ ਨੇ ਆਪਣਾ ਐਵਾਰਡ ਪਿਤਾ ਨੂੰ ਸਮਰਪਿਤ ਕੀਤਾ।
ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਸਾਊਥ ਅਫਰੀਕਾ ਵੱਲੋਂ ਦਿੱਤੇ ਗਏ 82 ਦੌੜਾਂ ਦਾ ਟੀਚਾ ਬਹੁਤ ਹੀ ਆਸਾਨੀ ਨਾਲ ਹਾਸਲ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਸਾਊਥ ਅਫਰੀਕਾ ਨੂੰ ਸਿਰਫ 82 ਦੌੜਾਂ ‘ਤੇ ਸਮੇਟ ਦਿੱਤਾ। ਫਿਰ ਭਾਰਤ ਦੇ ਬੱਲੇਬਾਜ਼ਾਂ ਨੇ ਸਿਰਫ ਇਕ ਵਿਕਟ ਗੁਆ ਕੇ ਆਸਾਨੀ ਨਾਲ ਇਸ ਟੀਚੇ ਨੂੰ ਸਿਰਫ 11.2 ਓਵਰਾਂ ਵਿਚ ਹਾਸਲ ਕੀਤਾ ਤੇ ਫਾਈਨਲ ਜਿੱਤਣ ਦੇ ਬਾਅਦ ਪੂਰੇ ਦੇਸ਼ ਨੂੰ ਇਨ੍ਹਾਂ ਯੁਵਾ ਮਹਿਲਾ ਖਿਡਾਰੀਆਂ ‘ਤੇ ਮਾਣ ਹੋ ਰਿਹਾ ਹੈ। ਮਹਿਲਾ ਟੀਮ ਨੇ ਇਸ ਟੂਰਨਾਮੈਂਟ ਵਿਚ ਖੇਡੇ ਗਏ ਸਾਰੇ ਮੁਕਾਬਲਿਆਂ ਨੂੰ ਜਿੱਤਿਆ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਮਜ਼ਦੂਰ ਦੇ ਦੋ ਕਮਰਿਆਂ ਵਾਲੇ ਮਕਾਨ ਦਾ ਬਿੱਲ ਭੇਜਿਆ 3.5 ਲੱਖ ਰੁਪਏ
ਇਸ ਮੈਚ ਵਿਚ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਗੋਂਗਾਡੀ ਤ੍ਰਿਸ਼ਾ, ਵੈਸ਼ਣਵੀ ਸ਼ਰਮਾ, ਆਯੁਸ਼ੀ ਸ਼ੁਕਲਾ, ਪਰੁਣਿਕਾ ਸਿਸੌਦੀਆ ਤੇ ਸ਼ਬਨਮ ਸ਼ਕੀਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਇਨ੍ਹਾਂ ਪੰਜਾਂ ਦੀ ਗੇਂਦਬਾਜ਼ੀ ਦੀ ਬਦੌਲਤ ਸਾਊਥ ਅਫਰੀਕਾ ਦੀ ਬੱਲੇਬਾਜ਼ੀ ਲਾਈਨ ਅਪ ਪੂਰੀ ਤਰ੍ਹਾਂ ਤੋਂ ਟੁੱਟ ਗਈ। ਟੀਮ ਇੰਡੀਆ ਦੀ ਕਪਤਾਨ ਨੇ ਵੀ ਆਪਣੀ ਕਪਤਾਨੀ ਦੌਰਾਨ ਟੀਮ ਨੂੰ ਸਹੀ ਦਿਸ਼ਾ ਦਿਖਾਈ ਜਿਸ ਦੀ ਵਜ੍ਹਾ ਨਾਲ ਟੀਮ ਨੇ ਇਕ ਸ਼ਾਨਦਾਰ ਜਿੱਤ ਹਾਸਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .