ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20ਆਈ ਕ੍ਰਿਕਟ ਵਿੱਚ ਭਾਰਤ ਲਈ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਸ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਟੀਮ ਇੰਡੀਆ ਨੂੰ ਜ਼ਬਰਦਸਤ ਸ਼ੁਰੂਆਤ ਦੁਆਈ। ਉਸ ਨੇ ਆਪਣੇ ਪਹਿਲੇ 2 ਓਵਰਾਂ ‘ਚ 2 ਵਿਕਟਾਂ ਲੈ ਕੇ ਇੰਗਲੈਂਡ ਨੂੰ ਬੈਕਫੁੱਟ ‘ਤੇ ਧੱਕ ਦਿੱਤਾ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ।
ਅਰਸ਼ਦੀਪ ਸਿੰਘ ਦਾ ਇੰਟਰਨੈਸ਼ਨਲ ਕ੍ਰਿਕਟ ਦੀ ਸ਼ੁਰੂਆਤ ਨਵੰਬਰ 2022 ਵਿੱਚ ਹੋਇਆ ਸੀ। ਉਸ ਨੇ 2 ਸਾਲ ਵਿਚ ਹੀ T20I ਕ੍ਰਿਕਟ ਵਿਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾ ਦਿੱਤਾ ਹੈ। ਉਨ੍ਹਾਂ ਇੰਗਲੈਂਡ ਦੇ ਖਿਲਾਫ ਇਸ ਮੈਚ ਵਿਚ ਆਪਣੇ ਪਹਿਲੇ ਹੀ ਓਵਰ ਵਿਚ ਫਿਲ ਸਾਲਟ ਦਾ ਵਿਕਟ ਹਾਸਲ ਕੀਤਾ। ਫਿਲ ਸਾਲਟ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤੇ। ਇਸ ਵਿਕਟ ਦੇ ਨਾਲ ਉਨ੍ਹਾਂ ਸਭ ਤੋਂ ਵੱਧ ਵਿਕਟਾਂ ਦੀ ਲਿਸਟ ਵਿਚ ਯੁਜਵਿੰਦਰ ਚਹਿਲ ਦੀ ਬਰਾਬਰੀ ਕਰ ਲਈ। ਇਸ ਮਗਰੋਂ ਉਨ੍ਹਾਂ ਆਪਣੇ ਅਗਲੇ ਓਵਰ ਵਿਚ ਬਣੇ ਡਕੇਟ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਰਿਕਾਰਡ ਤੋੜ ਦਿੱਤਾ।
ਅਰਸ਼ਦੀਪ ਸਿੰਘ ਤੋਂ ਪਹਿਲਾਂ ਯੁਜਵੇਂਦਰ ਚਾਹਲ ਟੀ-20 ਵਿੱਚ 96 ਵਿਕਟਾਂ ਲੈ ਕੇ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਸੀ। ਇਸ ਦੇ ਨਾਲ ਹੀ ਇਸ ਸੂਚੀ ‘ਚ ਭੁਵਨੇਸ਼ਵਰ ਕੁਮਾਰ ਦਾ ਨਾਂ ਤੀਜੇ ਸਥਾਨ ‘ਤੇ ਹੈ। ਟੀ-20 ਕ੍ਰਿਕਟ ‘ਚ ਉਨ੍ਹਾਂ ਦੇ ਨਾਂ 90 ਵਿਕਟਾਂ ਹਨ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ 89-89 ਵਿਕਟਾਂ ਲੈ ਕੇ ਚੌਥੇ ਸਥਾਨ ‘ਤੇ ਹਨ।
ਇਹ ਵੀ ਪੜ੍ਹੋ : ਹੁਣ ਇਸ ਨਾਂ ਨਾਲ ਜਾਣੇ ਜਾਣਗੇ ਆਮ ਆਦਮੀ ਕਲੀਨਿਕ, ਲੁਧਿਆਣਾ ‘ਚ ਲੱਗੇ ਨਵੇਂ ਬੋਰਡ
ਅਰਸ਼ਦੀਪ ਸਿੰਘ ਨੇ 61 ਮੈਚਾਂ ਵਿੱਚ 97 ਵਿਕਟਾਂ ਦੇ ਅੰਕੜੇ ਨੂੰ ਛੂਹ ਲਿਆ ਹੈ। ਉਸ ਨੇ ਇਹ ਵਿਕਟਾਂ 17.80 ਦੀ ਔਸਤ ਅਤੇ 9 ਤੋਂ ਘੱਟ ਦੀ ਇਕਾਨਮੀ ਨਾਲ ਲਈਆਂ ਹਨ। ਇਸ ਤੋਂ ਇਲਾਵਾ ਉਹ ਟੀਮ ਇੰਡੀਆ ਲਈ 8 ਵਨਡੇ ਮੈਚ ਵੀ ਖੇਡ ਚੁੱਕਾ ਹੈ, ਜਿਸ ‘ਚ ਉਸ ਦੇ ਨਾਂ 12 ਵਿਕਟਾਂ ਹਨ। ਅਰਸ਼ਦੀਪ ਸਿੰਘ ਨੂੰ ਵੀ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਸਿਲੈਕਟਰਸ ਨੇ ਉਸ ਨੂੰ ਮੁਹੰਮਦ ਸਿਰਾਜ ਦੀ ਥਾਂ ‘ਤੇ ਰੱਖਿਆ ਹੈ, ਜੋ ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਲਈ ਲਗਾਤਾਰ ਖੇਡ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .