ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ। ਬੱਸ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ-ਖੇਮਕਰਨ ਮੇਨ ਸੜਕ ਕਾਰ ਤੇ ਬੱਸ ਦੀ ਆਹਮੋ-ਸਾਹਮਣੇ ਮੌਤ ਹੋ ਗਈ।
ਕਾਰ ਚਾਲਕ ਤੇ 2 ਔਰਤਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਨਜ਼ਦੀਕੀ ਪਿੰਡ ਦੂਹਲਕੋਨਾ ਵਾਸੀ ਇਕ ਮੁੰਡਾ ਵੀਰਪਾਲ ਸਿੰਘ ਸਵੇਰੇ ਆਪਣੀ ਮਾਤਾ ਦੇ ਨਜ਼ਦੀਕੀ ਪਿੰਡ ਚੀਮਾ ਖੁਰਦ ਵਿਖੇ ਇਕ ਔਰਤ ਸਣੇ ਮਾਰੂਤੀ ਕਾਰ ਵਿਚ ਬਾਬਾ ਦੀਪ ਸਿੰਘ ਗੁਰੂ ਘਰ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਕਿ ਕਾਰ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ : ਟਰੰਪ ਦੇ ਟੈਰਿਫ ਵਾਰ ‘ਤੇ ਕੈਨੇਡਾ ਦਾ ਪਲਟਵਾਰ, ਟਰੂਡੋ ਨੇ ਅਮਰੀਕਾ ਨੂੰ ਦੇ ਦਿੱਤਾ ਵੱਡਾ ਝਟਕਾ
ਟੱਕਰ ਇੰਨੀ ਜ਼ਬਰਦਸਤ ਸੀ ਕਿ 2 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਹਾਲਾਂਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .