ਪੰਜਾਬ ਪੁਲਿਸ ਬਦਮਾਸ਼ਾਂ ਖਿਲਾਫ ਪੂਰੇ ਐਕਸ਼ਨ ਦੀ ਤਿਆਰੀ ਵਿਚ ਹੈ। ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਬਦਮਾਸ਼ਾਂ ਨੂੰ ਪੰਜਾਬ ਲਿਆਂਦਾ ਜਾਵੇਗਾ। ਹੋਰਨਾਂ ਸੂਬਿਆਂ ਦੀਆਂ ਪੁਲਿਸ ਵੱਲੋਂ ਜਿਹੜੇ ਬਦਮਾਸ਼ ਰਿਮਾਂਡ ‘ਤੇ ਲਏ ਗਏ ਸਨ ਪਰ ਉਸ ਦੇ ਬਾਅਦ ਪੰਜਾਬ ਵਾਪਸ ਨਹੀਂ ਆਏ ਅਜਿਹੇ ਹੀ ਲਗਭਗ 46 ਬਦਮਾਸ਼ਾਂ ਦੀ ਸੂਚੀ ਪੰਜਾਬ ਪੁਲਿਸ ਨੇ ਤਿਆਰ ਕੀਤੀ ਹੈ। ਜਲਦ ਹੀ ਇਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਹੋਵੇਗੀ। ਇਹ ਸਾਰੇ ਬਦਮਾਸ਼ ਨਾਮੀ ਗੈਂਗ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ਫਤਿਹਗੜ੍ਹ ਚੂੜੀਆਂ : ਫਾਰਚੂਨਰ ਗੱਡੀ ਨੇ ਬਾਈਕ ਸਵਾਰ ਨੂੰ ਦਰੜਿਆ, ਪਤਨੀ ਸਾਹਮਣੇ ਹੀ ਪਤੀ ਨੇ ਛੱਡੇ ਸਾਹ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਸਾਰੇ ਮੁਲਜ਼ਮ ਕਤਲ, ਜਬਰਨ ਵਸੂਲੀ ਵਰਗੇ ਮਾਮਲਿਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਨੇ ਰਿਮਾਂਡ ‘ਤੇ ਲਿਆ ਸੀ। ਅਜਿਹੇ ਵਿਚ ਇਹ ਪੰਜਾਬ ਪੁਲਿਸ ਤੋਂ ਬਚਣ ਵਿਚ ਸਫਲ ਰਹੇ ਸਨ ਪਰ ਉਹ ਜੇਲ੍ਹਾਂ ਤੋਂ ਆਪਣੇ ਗਿਰੋਹ ਚਲਾ ਰਹੇ ਹਨ। ਦੂਜੇ ਪਾਸੇ ਹੁਣ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਆਪਣੀਆਂ ਜੇਲ੍ਹਾਂ ਵਿਚ ਲਿਆਉਣ ਦੀ ਤਿਆਰੀ ਕੀਤੀ ਹੈ।ਇਨ੍ਹਾਂ ਦੇ ਜੇਲ੍ਹਾਂ ਤੋਂ ਅਪਰਾਧਾਂ ਵਿਚ ਸ਼ਾਮਲ ਹੋਣ ਦੇ ਸਬੂਤ ਪੁਲਿਸ ਕੋਲ ਹਨ। ਇਸ ਲਈ ਸਾਰਿਆਂ ਸੂਬਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਬਦਮਾਸ਼ ਗੁਜਰਾਤ, ਰਾਜਸਥਾਨ, ਹਰਿਆਣਾ ਤੇ ਉਤਰਾਖੰਡ ਦੀਆਂ ਜੇਲ੍ਹਾਂ ਵਿਚ ਬੰਦ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .