ਪੰਜਾਬ ਵਿੱਚ ਧੁੰਦ ਕਾਰਨ ਵੱਖ-ਵੱਖ ਥਾਵਾਂ ‘ਤੇ ਜਿੱਥੇ ਸੜਕੀ ਹਾਦਸੇ ਵਾਪਰਦੇ ਦੇਖਣ ਨੂੰ ਮਿਲ ਰਹੇ ਹਨ ਉੱਥੇ ਹੀ ਧੁੰਦ ਦਾ ਕਹਿਰ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇੱਥੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। 2 ਟਰੱਕ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਵਾਹਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।
ਮਿਲੀ ਜਾਣਕਰੀ ਅਨੁਸਾਰ ਬਠਿੰਡਾ ਦੇ ਰਿੰਗ ਰੋਡ ‘ਤੇ 2 ਘੋੜਾ ਟਰੱਕ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ। ਪਰ ਧੁੰਦ ਕਾਰਨ ਵਿਜ਼ਿਬਲਿਟੀ ਘੱਟ ਸੀ। ਇਸ ਦੌਰਾਨ ਦੋਨਾਂ ਟਰੱਕਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਟਰੱਕ ਡ੍ਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਗੱਡੀਆਂ ਦੇ ਵੀ ਪਰਖੱਚੇ ਉੱਡ ਗਏ ਹਨ। ਹਾਦਸੇ ਤੋਂ ਬਾਅਦ ਸੜਕ ‘ਤੇ ਕਾਫ਼ੀ ਜੈਮ ਲੱਗ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ।
ਇਹ ਵੀ ਪੜ੍ਹੋ : ਮਾਨਸਾ ‘ਚ ਬਾਈਕ ਸਵਾਰਾਂ ਵੱਲੋਂ ਇੱਕ ਘਰ ‘ਤੇ ਫਾ.ਇਰਿੰ.ਗ, 30 ਲੱਖ ਰੁਪਏ ਦੀ ਮੰਗੀ ਫਿਰੌਤੀ, ਘਟਨਾ CCTV ‘ਚ ਕੈਦ
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .