![](https://dailypost.in/wp-content/uploads/2025/02/WhatsApp-Image-2025-02-11-at-1.33.26-PM.jpeg)
ਦਿੱਲੀ ਸਥਿਤ ਕਪੂਰਥਾਲਾ ਹਾਊਸ ਵਿੱਚ ਅੱਜ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਵਿਧਾਇਕਾਂ ਨਾਲ ਹਾਈ ਲੈਵਲ ਮੀਟਿੰਗ ਕੀਤੀ। ਇਹ ਮੀਟਿੰਗ ਅੱਧਾ ਘੰਟਾ ਚੱਲੀ। ਮੀਟਿੰਗ ਤੋਂ ਬਾਅਦ CM ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ‘ਚ ਕੰਮ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ।
CM ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ਚੋਣਾਂ ਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਬੈਠਕ ‘ਚ ਕਿਹਾ- ਅਸੀਂ ਦਿੱਲੀ ‘ਚ ਜ਼ੋਰਦਾਰ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਜ਼ਬੂਤ ਬਣ ਕੇ ਅਗਲੀਆਂ ਚੋਣਾਂ ਲੜਨੀਆਂ ਹਨ। ਕੇਜਰੀਵਾਲ ਨੇ ਵਿਧਾਇਕਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਤੇ ਸੁਖਮੀਤ ਡਿਪਟੀ ਦੇ ਕਾ.ਤ/ਲਾਂ ਦੀ ਅਦਾਲਤ ‘ਚ ਹੋਈ ਪੇਸ਼ੀ, 18 ਫਰਵਰੀ ਤੱਕ ਮਿਲਿਆ ਪੁਲਿਸ ਰਿਮਾਂਡ
ਉਨ੍ਹਾਂ ਅੱਗੇ ਕਿਹਾ ਕਿ AAP ਨੇ ਦਿੱਲੀ ‘ਚ ਪਿਛਲੇ 10 ਸਾਲਾਂ ‘ਚ ਬਹੁਤ ਕੰਮ ਕੀਤੇ। ਚੋਣਾਂ ਵਿੱਚ ਹਾਰ-ਜਿੱਤ ਤਾਂ ਚੱਲਦੀ ਰਹਿੰਦੀ ਹੈ। ਅਸੀਂ ਦਿੱਲੀ ਦਾ ਤਜ਼ਰਬਾ ਪੰਜਾਬ ‘ਚ ਇਸਤੇਮਾਲ ਕਰਾਂਗੇ। ਆਮ ਆਦਮੀ ਪਾਰਟੀ ਆਪਣੇ ਕੰਮ ਦੇ ਨਾਮ ਨਾਲ ਜਾਣੀ ਜਾਂਦੀ ਹੈ। ਅਸੀਂ ਧਰਮ ਜਾਂ ਪੈਸੇ ਵੰਡਣ ਦੀ ਰਾਜਨੀਤੀ ਨਹੀਂ ਕਰਦੇ। ਸਾਡੇ ਵਰਕਰ ਕਿਸੇ ਲਾਲਚ ‘ਚ ਨਹੀਂ ਆਉਂਦੇ। ਅਸੀਂ ਪੰਜਾਬ ਨੂੰ ਵਿਕਾਸ ਦਾ ਨਵਾਂ ਮਾਡਲ ਬਣਾਵਾਂਗੇ ਤੇ ਦੇਸ਼ ‘ਚ ਪੰਜਾਬ ਨੂੰ ਮਿਸਾਲ ਬਣਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .