ਅਮਰੀਕਾ ਵੱਲੋਂ ਕੈਨੇਡਾ ਤੋਂ ਆਉਣ ਵਾਲੀਆਂ ਸਾਰੀਆਂ ਚੀਜ਼ਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਦੇ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਐਕਸ਼ਨ ਵਿਚ ਆ ਗਏ ਹਨ। ਟਰੂਡੋ ਨੇ ਵੀ ਐਲਾਨ ਕੀਤਾ ਕਿ ਕੈਨੇਡਾ 155 ਅਰਬ ਡਾਲਰ ਦੇ ਅਮਰੀਕੀ ਆਯਾਤ ‘ਤੇ 25 ਫੀਸਦੀ ਟੈਰਿਫ ਲਗਾਏਗਾ।
ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕੀ ਟੈਰਿਫਕ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ। ਟਰੰਪ ਨੇ ਚੀਨ ਨੂੰ ਸਾਰੇ ਆਯਾਤ ‘ਤੇ 10 ਫੀਸਦੀ ਜਦੋਂ ਕਿ ਮੈਕਸੀਕੋ ਤੇ ਕੈਨੇਡਾ ਤੋਂ ਦਰਾਮਦ ਹੋਣ ਵਾਲੀਆਂ ਚੀਜ਼ਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਹੁਕਮ ‘ਤੇ ਹਸਤਾਖਰ ਕੀਤੇ ਸਨ। ਹਾਲਾਂਕਿ ਅਮਰੀਕੀ ਸਰਕਾਰ ਦੇ ਨਵੇਂ ਹੁਕਮ ਮੁਤਾਬਕ ਕੈਨੇਡਾ ਤੋਂ ਤੇਲ ਤੇ ਬਿਜਲੀ ਸਣੇ ਐਨਰਜੀ ਇੰਪੋਰਟ ‘ਤੇ 25 ਫੀਸਦੀ ਦੀ ਬਜਾਏ ਹੁਣ ਸਿਰਫ 10 ਫੀਸਦੀ ਟੈਰਿਫ ਲੱਗੇਗਾ।
ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਨਾਲ ਮੁਲਾਕਾਤ ਕੀਤੀ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਮੈਕਸੀਕੋ ਦੇ ਰਾਸ਼ਟਰਪਤੀ ਕਲਾਊਡੀਆ ਸ਼ੀਨਬਾਮ ਨਾਲ ਵੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਇਹ ਸਭ ਨਹੀਂ ਚਾਹੁੰਦੇ ਸੀ ਪਰ ਹੁਣ ਕੈਨੇਡਾ ਤਿਆਰ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਉਪਰਾਲਾ, SC ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ
ਰਿਪੋਰਟ ਮੁਤਾਬਕ ਮੈਕਸੀਕੋ ਦੀ ਰਾਸ਼ਟਰਪਤੀ ਸ਼ਿਨਬਾਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਦਾ ਜਵਾਬ ਟੈਰਿਫ ਲਗਾ ਕੇ ਦੇਵੇਗਾ। ਦੂਜੇ ਪਾਸੇ ਚੀਨ ਨੇ ਵੀ ਇਸੇ ਤਰ੍ਹਾਂ ਦੇ ਜਵਾਬੀ ਉਪਾਅ ਲਾਗੂ ਕਰਨ ਦੀ ਕਸਮ ਖਾਧੀ ਹੈ। ਚੀਨ ਦੇ ਵਣਜ ਮੰਤਰਾਲੇ ਨੇ ਅਮਰੀਕੀ ਸਰਕਾਰ ਦੀ ਕਾਰਵਾਈ ਦਾ ਵਿਰੋਧ ਦਰਜ ਕਰਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .