ਦਿੱਲੀ ਵਿੱਚ ਕਿਸ ਦੀ ਸਰਕਾਰ ਬਣੇਗੀ ਇਸ ਬਾਰੇ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ ਹੈ। ਦਿੱਲੀ ਚੋਣਾਂ ਲਈ ਵੋਟਿੰਗ ਅੱਜ ਮੁਕੰਮਲ ਹੋ ਗਈ ਹੈ ਅਤੇ ਹੁਣ ਨਤੀਜੇ 8 ਫਰਵਰੀ ਨੂੰ ਆਉਣ ਵਾਲੇ ਹਨ। ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਆਏ 9 ਐਗਜ਼ਿਟ ਪੋਲਾਂ ‘ਚੋਂ 7 ਐਗਜ਼ਿਟ ਪੋਲ ਨੇ ਭਾਜਪਾ ਲਈ ਲੀਡ ਦੀ ਭਵਿੱਖਬਾਣੀ ਕੀਤੀ ਹੈ। ਜਦੋਂ ਕਿ 2 ਐਗਜ਼ਿਟ ਪੋਲ ‘ਚ ਆਮ ਆਦਮੀ ਪਾਰਟੀ ਦੇ ਲੀਡ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਯਾਨੀ 7 ਐਗਜ਼ਿਟ ਪੋਲ ਦਾ ਅੰਦਾਜ਼ਾ ਹੈ ਕਿ ਦਿੱਲੀ ‘ਚ ਭਾਜਪਾ ਦਾ 27 ਸਾਲ ਦਾ ਸੋਕਾ ਖਤਮ ਹੋ ਸਕਦਾ ਹੈ ਅਤੇ 2 ਐਗਜ਼ਿਟ ਪੋਲ ਦਾ ਅੰਦਾਜ਼ਾ ਹੈ ਕਿ ਆਮ ਆਦਮੀ ਪਾਰਟੀ ਇਕ ਵਾਰ ਫਿਰ ਦਿੱਲੀ ‘ਚ ਸੱਤਾ ਹਾਸਲ ਕਰ ਸਕਦੀ ਹੈ।
ਜਾਣੋ ਸਾਰੇ 9 ਐਗਜ਼ਿਟ ਪੋਲ ਵਿੱਚ ਭਾਜਪਾ, ਆਪ ਅਤੇ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ
- MATRIZE ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 35-40 ਅਤੇ ਆਮ ਆਦਮੀ ਪਾਰਟੀ ਨੂੰ 32-37 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 0-1 ਸੀਟ ਮਿਲ ਸਕਦੀ ਹੈ।
- ਜਦੋਂ ਕਿ ਪੀਪਲਜ਼ ਪਲਸ ਦੇ ਐਗਜ਼ਿਟ ਪੋਲ ‘ਚ ਭਾਜਪਾ ਨੂੰ 51-40 ਅਤੇ ‘ਆਪ’ ਨੂੰ 10-19 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ ਜ਼ੀਰੋ ਸੀਟਾਂ ਮਿਲਣ ਦੀ ਉਮੀਦ ਹੈ।
- JVC ਦੇ ਐਗਜ਼ਿਟ ਪੋਲ ‘ਚ ਭਾਜਪਾ ਨੂੰ ਲੀਡ ਮਿਲੀ ਹੈ। ਇਸ ‘ਚ ਭਾਜਪਾ ਨੂੰ 39-45 ਅਤੇ ‘ਆਪ’ ਨੂੰ 22-31 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 0-2 ਸੀਟਾਂ ਮਿਲ ਸਕਦੀਆਂ ਹਨ।
- CHANAKYA STRATEGIES ਦੇ ਐਗਜ਼ਿਟ ਪੋਲ ‘ਚ ਭਾਜਪਾ ਨੂੰ 39-44 ਸੀਟਾਂ, ‘ਆਪ’ ਨੂੰ 25-28 ਸੀਟਾਂ ਅਤੇ ਕਾਂਗਰਸ ਨੂੰ 2-3 ਸੀਟਾਂ ਮਿਲ ਸਕਦੀਆਂ ਹਨ।
- PEOPLES INSIGHT ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 40-44 ਸੀਟਾਂ, ‘ਆਪ’ ਨੂੰ 25-29 ਅਤੇ ਕਾਂਗਰਸ ਨੂੰ 0-1 ਸੀਟਾਂ ਮਿਲ ਸਕਦੀਆਂ ਹਨ।
- POLL DIARY ਦੇ ਐਗਜ਼ਿਟ ਪੋਲ ‘ਚ ਭਾਜਪਾ ਨੂੰ 42-50 ਸੀਟਾਂ, ‘ਆਪ’ ਨੂੰ 18-25 ਸੀਟਾਂ ਅਤੇ ਕਾਂਗਰਸ ਨੂੰ 0-2 ਸੀਟਾਂ ਮਿਲ ਸਕਦੀਆਂ ਹਨ।
- P MARQ ਦੇ ਐਗਜ਼ਿਟ ਪੋਲ ‘ਚ ਭਾਜਪਾ ਨੂੰ 39-49 ਸੀਟਾਂ, ‘ਆਪ’ ਨੂੰ 21-31 ਸੀਟਾਂ ਅਤੇ ਕਾਂਗਰਸ ਨੂੰ 0-1 ਸੀਟਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ : ‘ਦਿਲ ਨੀਂ ਛੱਡਣਾ…’, ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਂਸਲਾ
2 ਐਗਜ਼ਿਟ ਪੋਲ ‘ਚ ਮਿਲੀ ‘ਆਪ’ ਨੂੰ ਬੜ੍ਹਤ
- ਵੀਪ੍ਰਿਸਾਈਡ ਦੇ ਐਗਜ਼ਿਟ ਪੋਲ ‘ਆਪ’ ਨੂੰ ਅੱਗੇ ਦਿਖਾਉਂਦੇ ਹਨ। ‘ਆਪ’ ਨੂੰ 46-52 ਅਤੇ ਭਾਜਪਾ ਨੂੰ 18-23 ਸੀਟਾਂ ਮਿਲਣ ਦਾ ਅਨੁਮਾਨ ਹੈ। ਕਾਂਗਰਸ ਨੂੰ 0-1 ਸੀਟ ਮਿਲਣ ਦੀ ਉਮੀਦ ਹੈ।
- ਮਾਈਂਡਬ੍ਰਿੰਕ ਦੇ ਐਗਜ਼ਿਟ ਪੋਲ ਵੀ ‘ਆਪ’ ਨੂੰ ਅੱਗੇ ਦਿਖਾਉਂਦੇ ਹਨ। ਇਸ ਵਿਚ ‘ਆਪ’ ਨੂੰ 44-49 ਅਤੇ ਭਾਜਪਾ ਨੂੰ 21-25 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕਾਂਗਰਸ ਨੂੰ 0-1 ਸੀਟ ਮਿਲਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .