ਦਿੱਲੀ ਚੋਣਾਂ ਵਿਚਾਲੇ ਕੇਜਰੀਵਾਲ ਨੂੰ ਵੱਡਾ ਝਟਕਾ! ‘ਆਪ’ ਦੇ 7 ਵਿਧਾਇਕਾਂ ਨੇ ਛੱਡੀ ਪਾਰਟੀ

2 hours ago 1

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਸਿਰਫ 5 ਦਿਨ ਹੀ ਬਚੇ ਹਨ ਤੇ ਅਜਿਹੇ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਦੇ 7 ਮੌਜੂਦਾ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣਾ ਵਜ੍ਹਾ ਦੱਸੀ।

ਦੱਸ ਦੇਈਏ ਜਿਵੇਂ-ਜਿਵੇਂ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਵਿਧਾਇਕਾਂ ਵੱਲੋਂ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦੇ 7 ਵਿਧਾਇਕਾਂ ਨੇ ਇਕ ਹੀ ਦਿਨ ਵਿਚ ਅਸਤੀਫੇ ਸੌਂਪੇ ਹਨ। ਵੋਟਿੰਗ ਤੋਂ 5 ਦਿਨ ਪਹਿਲਾਂ ਤ੍ਰਿਲੋਕਪੁਰੀ ਦੇ ਰੋਹਿਤ ਮੇਹਰੌਲੀਆ, ਜਨਕਪੁਰੀ ਦੇ ਰਾਜੇਸ਼ ਰਿਸ਼ੀ, ਕਸਤੂਰਬਾ ਨਗਰ ਤੋਂ ਮਦਨ ਲਾਲ, ਆਦਰਸ਼ ਨਗਰ ਤੋਂ ਪਵਨ ਸ਼ਰਮਾ, ਪਾਲਮ ਤੋਂ ਭਾਵਨਾ ਗੌੜ, ਬਿਜਵਾਸਨ ਤੋਂ ਭੁਪਿੰਦਰ ਸਿੰਘ ਜੂਨ ਤੇ ਮੇਹਰੌਲੀ ਤੋਂ ਨਰੇਸ਼ ਯਾਦਵ ਨੇ ਆਪ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਉਹ ਵਿਧਾਇਕ ਹਨ ਜਿਨ੍ਹਾਂ ਦੀਆਂ ਇਸ ਵਾਰ ਟਿਕਟਾਂ ਕਟੀਆਂ ਗਈਆਂ ਹਨ। ਪਾਰਟੀ ਨੇ ਇਨ੍ਹਾਂ ਸਾਰਿਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸੀ। Amazon.in

ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, ਨਾਮੀ ਗੈਂ/ਗ ਦੇ 4 ਗੁਰ.ਗਿ/ਆਂ ਨੂੰ ਹਥਿ.ਆ.ਰਾਂ ਤੇ ਡ.ਰੱ/ਗ ਮਨੀ ਸਣੇ ਦਬੋਚਿਆ

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਰਾਜ਼ਗੀ ਤੋਂ ਬਾਅਦ ਇਹ ਅਸਤੀਫੇ ਸੌਂਪੇ ਗਏ ਹਨ। ਅਸਤੀਫੇ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਸੌਂਪੇ ਗਏ ਅਸਤੀਫਿਆਂ ਵਿਚ ਹਰੇਕ ਵਿਧਾਇਕ ਨੇ ਪਾਰਟੀ ਛੱਡੇ ਦੇ ਕਾਰਨ ਦੱਸੇ ਹਨ। ਕੁਝ ਦਾ ਕਹਿਣਾ ਹੈ ਕਿ ਸਾਡਾ ਪਾਰਟੀ ਤੋਂ ਵਿਸ਼ਵਾਸ ਉਠ ਗਿਆ ਹੈ ਤੇ ਕੁਝ ਕੁ ਦਾ ਕਹਿਣਾ ਹੈ ਕਿ ਅਸੀਂ ਈਮਾਨਦਾਰੀ ਲਈ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਤੇ ਹੁਣ ਅਜਿਹਾ ਕੁਝ ਵੀ ਨਹੀਂ ਹੈ। ਵਿਧਾਇਕਾਂ ਵੱਲੋਂ ਪਾਰਟੀ ‘ਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .




*** Disclaimer: This Article is auto-aggregated by a Rss Api Program and has not been created or edited by Nandigram Times

(Note: This is an unedited and auto-generated story from Syndicated News Rss Api. News.nandigramtimes.com Staff may not have modified or edited the content body.

Please visit the Source Website that deserves the credit and responsibility for creating this content.)

Watch Live | Source Article