ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪਸ਼ ਕਰ ਰਹੀ ਹੈ। ਇਹ ਉਨ੍ਹਾਂ ਦਾ ਲਗਾਤਾਰ 8ਵਾਂ ਬਜਟ ਹੈ। ਕੇਂਦਰੀ ਬਜ਼ਟ ‘ਚ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਐਲਾਨ ਕੀਤਾ ਗਿਆ ਕਿ ਹੁਣ 12 ਲੱਖ ਦੀ ਸਾਲਾਨਾ ਕਮਾਈ ‘ਤੇ ਕੋਈ ਵੀ ਟੈਕਸ ਦੇਣ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ 7 ਲੱਖ ਦੀ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ।
ਨਵੇਂ ਐਲਾਨ ਮੁਤਾਬਕ 0-4 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ, 4-8 ਲੱਖ ਰੁਪਏ ਤੱਕ 5% ਟੈਕਸ, 8-12 ਲੱਖ ਰੁਪਏ ਤੱਕ 10% ਟੈਕਸ, 12-16 ਲੱਖ ਰੁਪਏ ਤੱਕ 15% ਟੈਕਸ, 16-20 ਲੱਖ ਰੁਪਏ ਤੱਕ 20% ਟੈਕਸ, 20-24 ਲੱਖ ਰੁਪਏ ਤੱਕ 25% ਟੈਕਸ, 24 ਲੱਖ ਰੁਪਏ ਤੋਂ ਵੱਧ ‘ਤੇ 30% ਟੈਕਸ ਦੇਣਾ ਪਵੇਗਾ।
ਇਹ ਵੀ ਪੜ੍ਹੋ : Budget 2025-2026 : ਬਜਟ ‘ਚ ਕਿਸਾਨਾਂ ਨੂੰ ਖੁੱਲ੍ਹੇ ਦਿਲ ਨਾਲ ਵੰਡੇ ਗੱਫੇ, ਕਿਸਾਨ ਕ੍ਰੇਡਿਟ ਕਾਰਡ ਲਿਮਟ ‘ਚ ਕੀਤਾ ਵਾਧਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਇਸ ਵੱਡੇ ਐਲਾਨ ਦੇ ਬਾਅਦ ਹੁਣ ਮਿਡਲ ਕਲਾਸ ਨੂੰ ਵੱਡੀ ਰਾਹਤ ਮਿਲੀ ਹੈ। ਸਾਲਾਨਾ 12 ਲੱਖ ਤੱਕ ਦੀ ਜੇਕਰ ਕੋਈ ਵਿਅਕਤੀ ਕਮਾਈ ਕਰਦਾ ਹੈ ਤਾਂ ਉਸ ਨੂੰ 1 ਵੀ ਰੁਪਏ ਦਾ ਟੈਕਸ ਦੇਣ ਦੀ ਲੋੜ ਨਹੀਂ ਹੋਵੇਗੀ ਪਰ ਜੇਕਰ 12 ਲੱਖ ਤੋਂ ਇਕ ਵੀ ਰੁਪਿਆ ਜ਼ਿਆਦਾ ਹੁੰਦਾ ਹੈ ਤਾਂ ਟੈਕਸ ਭਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .