ਸੰਸਦ ਵਿਚ ਬਜਟ ਪੇਸ਼ ਹੋ ਚੁੱਕਾ ਹੈ। ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਰਮਨ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਦਾ ਐਲਾਨ ਕਰ ਚੁੱਕੀ ਹੈ। ਸੰਸਦ ਵਿਚ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿੱਲ ਪੇਸ਼ ਹੋਵੇਗਾ। ਨਾਲ ਹੀ ਸਰਕਾਰ ਨੇ 56 ਦਵਾਈਆਂ ‘ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਮੋਬਾਈਲ, ਕੈਮਰਾ ਸਸਤਾ ਹੋ ਜਾਵੇਗਾ। ਇਹ ਬਜਟ ਪੂਰੇ ਵਿੱਤੀ ਸਾਲ 2025-26 ਦੇ 12 ਮਹੀਨਿਆਂ ਲਈ ਹੋਵੇਗਾ। ਇਥੇ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਲਿਸਟ ਦੱਸ ਰਹੇ ਹਾਂ ਜੋ ਬਜਟ 2025 ਵਿਚ ਮਹਿੰਗੀਆਂ ਜਾਂ ਸਸਤੀਆਂ ਹੋ ਗਈਆਂ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025-26 ਪੇਸ਼ ਕਰਦੇ ਹੋਏ ਕਈ ਚੀਜ਼ਾਂ ‘ਤੇ ਕਸਟਮ ਡਿਊਟੀ ਵਿਚ ਕਟੌਤੀ ਕੀਤੀ ਹੈ ਜਿਸ ਨਾਲ ਕੁਝ ਚੀਜ਼ਾਂ ਦੇ ਰੇਟ ਘੱਟ ਹੋਣ ਦੀ ਉਮੀਦ ਹੈ। ਖਾਸ ਤੌਰ ‘ਤੇ ਇਲੈਕਟ੍ਰਾਨਿਕਸ, ਦਵਾਈਆਂ ਤੇ ਇਲੈਕਟ੍ਰਿਕ ਗੱਡੀਆਂ ਨਾਲ ਜੁੜੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ।
ਨਵੇਂ ਬਜਟ ਵਿਚ ਇਲੈਕਟ੍ਰਾਨਿਕਸ, ਦਵਾਈਆਂ, 36 ਜੀਵਨਰਖਿਅਕ ਦਵਾਈਆਂ, ਕੈਂਸਰ ਦੀ ਦਵਾਈਆਂ, ਇਲੈਕਟ੍ਰਿਕ ਗੱਡੀਆਂ, ਮੋਬਾਈਲ ਫੋਨ, ਮੋਬਾਈਲ ਬੈਟਰੀ, ਫਿਸਟ ਪੇਸ, ਚਮੜੇ ਦੀਆਂ ਬਣੀਆਂ ਚੀਜ਼ਾਂ, LED ਟੀਵੀ ਸਸਤੇ ਹੋਏ ਹਨ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਸੜਕ ਹਾ.ਦ/ਸੇ ਦੌਰਾਨ 19 ਸਾਲਾ ਕਬੱਡੀ ਖਿਡਾਰੀ ਦੀ ਗਈ ਜਾ.ਨ
ਫਲੈਟ ਪੈਨਲ ਡਿਸਪਲੇਅ, ਟੀਵੀ ਡਿਸਪਲੇਅ, ਫੈਬਰਿਕ ਮਹਿੰਗੀਆਂ ਹੋਈਆਂ ਹਨ। ਫ੍ਰੋਜਨ ਫਿਸ਼ ਪੇਸਟ ‘ਤੇ ਬੇਸਿਕ ਡਿਊਟੀ 30 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਹੈ। ਇਹ ਮੈਨੂਫੈਕਚਰਿੰਗ ਤੇ ਐਕਸਪੋਰਟ ਹੋਣ ਵਾਲੇ ਪ੍ਰੋਡਕਟ ‘ਤੇ ਲਾਗੂ ਹੋਵੇਗਾ।
2024 ਦੇ ਬਜਟ ਵਿਚ ਸੋਨੇ ਤੇ ਚਾਂਦੀ ‘ਤੇ ਕਸਟਮ ਡਿਊਟੀ 6 ਫੀਸਦੀ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਸਰਕਾਰ ਨੇ ਇਸ ਵਾਰ ਬਜਟ ਵਿਚ ਸੋਨੇ-ਚਾਂਦੀ ਵਿਚ ਇੰਪੋਰਟ ਡਿਊਟੀ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: