ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 105 ਗੁਆਚੇ ਹੋਏ ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ। ਇਹ ਮੋਬਾਈਲ ਫੋਨ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਪੰਜਾਬ ਦੇ ਵੱਖ ਜ਼ਿਲ੍ਹਿਆਂ ਤੋਂ ਲੱਭੇ ਗਏ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅੰਮ੍ਰਿਤਸਰ ਦੀ ਇੰਸਪੈਕਟਰ ਰਾਜਬੀਰ ਕੌਰ ਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਤਰੀਕਿਆਂ ਦਾ ਇਸਤੇਮਾਲ ਕਰਕੇ ਇਨ੍ਹਾਂ ਮੋਬਾਈਲ ਫੋਨਾਂ ਨੂੰ ਲੱਭਿਆ।
ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨੋਂ ਜ਼ੋਨ ਦੇ ਸਾਂਝ ਕੇਦਰਾਂ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਾਂ ਵਿਚ ਲੋਕਾਂ ਨੇ ਆਪਣੇ ਮੋਬਾਈਲ ਫੋਨ ਗੁਆਚਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਨਾ ਸਿਰਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਗੋਂ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਤੋਂ ਵੀ ਕੁੱਲ 105 ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪੇ।
ਇਹ ਵੀ ਪੜ੍ਹੋ : ਦਿੱਲੀ ਚੋਣਾਂ ‘ਚ ਇਤਿਹਾਸਕ ਜਿੱਤ ਦੇ ਬਾਅਦ BJP ਹੈੱਡਕੁਆਰਟਰ ਪਹੁੰਚੇ PM ਮੋਦੀ, ਕਹੀ ਇਹ ਗੱਲ
ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਗੁਆਚ ਜਾਂਦਾ ਹੈ ਤਾਂ ਉਹ ਤੁਰੰਤ ਨੇੜਲੇ ਸਾਂਝਾ ਕੇਂਦਰ ਜਾਂ ਸੈਂਟਰਲ ਆਈਡੈਂਟਿਟੀ ਰਜਿਸਟਰ ਪੋਰਟਲ CEIR ‘ਤੇ ਰਿਪੋਰਟ ਦਰਜ ਕਰਾਉਣ। ਇਸ ਨਾਲ ਨਾ ਸਿਰਫ ਮੋਬਾਈਲ ਫੋਨ ਨੂੰ ਟ੍ਰੇਸ ਕਰਨ ਵਿਚ ਮਦਦ ਮਿਲੇਗੀ ਸਗੋਂ ਕੋਈ ਸ਼ਰਾਰਤੀ ਤੱਤ ਉਸ ਫੋਨ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ।
ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਡਿਜੀਟਲ ਲੈਣ-ਦੇਣ ਕਰਦੇ ਸਮੇਂ ਕਿਸੇ ਵੀ ਐਪ ਜਾਂ ਵੈੱਬਸਾਈਟ ਲਿੰਕ ਦਾ ਇਸਤੇਮਾਲ ਕਰਦੇ ਸਮੇਂ ਸਾਵਧਾਨੀ ਵਰਤੋ। ਨਾਲ ਹੀ ਕਿਸੇ ਅਣਜਾਨ ਵਿਅਕਤੀ ਨਾਲ ਆਪਣਾ ਓਟੀਪੀ ਸ਼ੇਅਰ ਨਾ ਕਰੋ। ਅਨਜਾਣ ਨੰਬਰਾਂ ਤੋਂ ਆਉਣ ਵਾਲੇ ਫੋਨ ਨੰਬਰਾਂ ਦੀ ਜਾਣਕਾਰੀ ਸ਼ੇਅਰ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: