ਜਲੰਧਰ ਦੇ ਮਹਿਤਪੁਰ ਵਿਚ ਬੀਤੀ ਰਾਤ ਖਰਾਬ ਸੜਕ ਤੋਂ ਲੰਘ ਰਹੇ ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ ਬਾਈਕ ਸਵਾਰ ਵਿਅਕਤੀਤੇ ਉਸ ਦੇ ਪੁੱਤਰ ਤੇ ਭਤੀਜੇ ‘ਤੇ ਪਲ ਗਈ। ਹਾਦਸੇ ਵਿਚ ਬਾਈਕ ਸਵਾਰ ਦੇ 13 ਸਾਲ ਦੇ ਪੁੱਤਰ ਦੀ ਮੌਤ ਹੋ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿਚ ਤਿੰਨੋਂ ਬਾਈਕ ਸਵਾਰਾਂ ‘ਤੇ ਗੰਨੇ ਨਾਲ ਓਵਰਲੋਡ ਟਰਾਲੀ ਪਲਟਦੀ ਹੋਈ ਨਜ਼ਰ ਆ ਰਹੀ ਹੈ।
ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਮਹਿਤਪੁਰ ਦੇ ਬਾਹਰ ਧਰਨਾ ਲਗਾਇਆ ਗਿਆ। ਪਰਿਵਾਰ ਨੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਮ੍ਰਿਤਕ ਦੇ ਪਿਤਾ ਤੇ ਭਤੀਜੇ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਮਾਮਲੇ ਵਿਚ ਪਰਿਵਾਰਕ ਮੈਂਬਰਾਂਦੇ ਬਿਆਨਾਂ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸਾ ਮਹਿਤਪੁਰ ਦੇ ਪਰਜੀਆ ਰੋਡ ‘ਤੇ ਹੋਇਆ ਹੈ। ਬਾਈਕ ਸਵਾਰ ਪਿਤਾ ਰਵਿੰਦਰ ਕੁਮਾਰ ਉਰਫ ਭੋਲਾ ਆਪਣੇ ਪੁੱਤਰ ਯੁਵਰਾਜ ਤੇ ਭਤੀਜੇ ਨੂੰ ਟਿਊਸ਼ਨ ਤੋਂ ਘਰ ਲੈ ਕੇ ਜਾ ਰਿਹਾ ਸੀ।ਜਦੋਂ ਬਾਈਕ ਸਵਾਰ ਭੋਲਾ ਪਰਜੀਆ ਰੋਡ ‘ਤੇ ਸਥਿਤ ਕੁਆਲਿਟੀ ਸੁਪਰ ਸਟੋਰ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਓਵਰਲੋਡ ਟਰੈਕਟਰ ਟਰਾਲੀ ਨੂੰ ਦੇਖ ਕੇ ਆਪਣੀ ਬਾਈਕ ਨੂੰ ਉਕਤ ਸਟੋਰ ਦੇ ਬਾਹਰ ਖੜ੍ਹਾ ਕਰ ਲਿਆ।
ਭੋਲਾ ਨੇ ਕਿਹਾ ਟਰਾਲੀ ਡਗਮਗਾ ਰਹੀ ਸੀ। ਇਸ ਲਈ ਉਸ ਦੇ ਲੰਘਣ ਦੇ ਬਾਅਦ ਉਥੋਂ ਨਿਕਲਣ ਦਾ ਫੈਸਲਾ ਲਿਆ ਸੀ ਜਿਸ ਕਾਰਨ ਉਸ ਨੇ ਬਾਈਕ ਸਾਈਡ ‘ਤੇ ਖੜ੍ਹਾ ਕਰ ਲਿਆ ਸੀ ਪਰ ਜਦੋਂ ਟਰਾਲੀ ਉਨ੍ਹਾਂ ਕੋਲੋਂ ਨਿਕਲਣ ਲੱਗੀ ਤਾਂ ਉਹ ਉਨ੍ਹਾਂ ਦੇ ਉਪਰ ਪਲਟ ਗਈ।ਘਟਨਾ ਦੇ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਵੀ ਸਾਰਿਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ ਪਰ ਹਸਪਤਾਲ ਲਿਜਾਂਦੇ ਹੀ 13 ਸਾਲ ਦੇ ਯੁਵਰਾਜ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ‘ਚ 2 ਦਿਨਾਂ ਲਈ ਸ਼.ਰਾ.ਬ ਤੇ ਮੀ.ਟ ‘ਤੇ ਪਾਬੰਦੀ, ਗੁਰੂ ਰਵਿਦਾਸ ਜਯੰਤੀ ਨੂੰ ਲੈ ਕੇ ਸ਼ਹਿਰ ‘ਚ ਕੱਢੀ ਜਾਵੇਗੀ ਸ਼ੋਭਾ ਯਾਤਰਾ
ਪੁਲਿਸ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਪੀੜਤ ਨੇ ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਉਹ ਬਾਜ਼ਾਰ ਬੰਦ ਕਰਕੇ ਪ੍ਰਦਰਸ਼ਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .