ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਬੀਤੇ ਦਿਨੀਂ IED ਧਮਾਕਾ ਹੋਇਆ ਸੀ ਜਿਸ ਵਿਚ ਦੋ ਜਵਾਨ ਸ਼ਹੀਦ ਹੋਏ ਸਨ ਤੇ ਇਕ ਜ਼ਖਮੀ ਹੋਇਆ ਸੀ। ਸ਼ਹੀਦ ਜਵਾਨ ਵਿਚੋਂ ਇਕ ਕਰਮਜੀਤ ਸਿੰਘ ਝਾਰਖੰਡ ਦੇ ਹਜ਼ਾਰੀਬਾਗ ਦਾ ਰਹਿਣ ਵਾਲਾ ਸੀ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮਜੀਤ ਸਿੰਘ ਬਖਸ਼ੀ 5 ਅਪ੍ਰੈਲ ਨੂੰ ਹੋਣਾ ਸੀ ਤੇ ਘਰ ਵਿਚ ਕਰਮਜੀਤ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸਨ। ਕਰਮਜੀਤ 17 ਜਨਵਰੀ ਨੂੰ ਛੁੱਟੀ ਲੈ ਕੇ ਘਰ ਆਇਆ ਸੀ ਤੇ 24 ਜਨਵਰੀ ਨੂੰ ਵਾਪਸ ਜੰਮੂ ਪਰਤ ਗਿਆ ਸੀ।
ਦੱਸ ਦੇਈਏ ਕਿ ਕਰਮਜੀਤ ਸਿੰਘ ਦਾ ਪਰਿਵਾਰ ਹਜਾਰੀਬਾਗ ਵਿਚ ਰੈਸਟੋਰੈਂਟ ਚਲਾਉਂਦਾ ਹੈ। ਕਰਮਜੀਤ ਸਿੰਘ ਆਪਣੇ ਪਰਿਵਾਰ ਦਾ ਵੱਡਾ ਪੁੱਤਰ ਸੀ। ਕਰਮਜੀਤ ਦੇ ਪਿਤਾ ਦਾ ਨਾਂ ਅਜਿੰਦਰ ਸਿੰਘ ਬਖਸ਼ੀ ਅਤੇ ਮਾਂ ਦਾ ਨਾਂ ਨੀਲੂ ਬਖਸ਼ੀ ਹੈ। ਪਿਤਾ ਅਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਬਚਪਨ ਤੋਂ ਹੀ ਫੌਜ ਵਿਚ ਭਰਤੀ ਹੋਣ ਦਾ ਸ਼ੌਕ ਸੀ ਤੇ ਉਹ ਰੋਜ਼ਾਨਾ 10 ਤੋਂ 20 ਕਿਲੋਮੀਟਰ ਦੌੜਦਾ ਸੀ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ‘ਚ ਬੱਝੀ ਸੁਖਬੀਰ ਬਾਦਲ ਦੀ ਧੀ ਹਰਕੀਰਤ, ਵੱਡੇ-ਵੱਡੇ ਸਿਆਸੀ ਲੀਡਰਾਂ ਨੇ ਕੀਤੀ ਸ਼ਿਰਕਤ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਵਾਨ ਜੰਮੂ-ਕਸ਼ਮੀਰ ਦੇ LOC ਉਤੇ ਗਸ਼ਤ ਕਰ ਰਹੇ ਸਨ ਕਿ ਉਥੇ ਜ਼ੋਰਦਾਰ ਧਮਾਕਾ ਹੋਇਆ ਤੇ ਜਵਾਨ ਧਮਾਕੇ ਦੀ ਚਪੇਟ ਵਿਚ ਆ ਗਏ। ਜਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਇਕ ਕੈਪਟਨ ਸਣੇ ਦੋ ਫੌਜੀ ਸ਼ਹੀਦ ਹੋ ਗਏ ਸਨ। ਉਸਦੀ ਸ਼ਹਾਦਤ ਦੀ ਖ਼ਬਰ ‘ਤੇ ਹਜ਼ਾਰੀਬਾਗ ਵਿੱਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .