![](https://dailypost.in/wp-content/uploads/2025/02/pm-modi.png)
ਦਿੱਲੀ ਵਿਚ 27 ਸਾਲ ਬਾਅਦ ਇਤਿਹਾਸਕ ਜਿੱਤ ਮਿਲਣ ‘ਤੇ ਪੀਐੱਮ ਮੋਦੀ ਭਾਜਪਾ ਮੁੱਖ ਦਫਤਰ ਪਹੁੰਚੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮੋਦੀ-ਮੋਦੀ, ਜੈ ਸ਼੍ਰੀ ਰਾਮ ਤੇ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਭਾਜਪਾ ਮੁੱਖ ਦਫਤਰ ਗੂੰਜ ਉਠਿਆ। ਸਭ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਇਸ ਦੇ ਬਾਅਦ ਪੀਐੱਮ ਮੋਦੀ ਨੇ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ।
ਪੀਐੱਮ ਮੋਦੀ ਨੇ ਕਿਹਾ ਕਿ ਦਿੱਲੀ ਵਾਲਿਆਂ ਨੇ ਭਾਜਪਾ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਦਿੱਲੀ ਨੂੰ ਵਿਕਸਿਤ ਭਾਰਤ ਦੀ ਵਿਕਸਿਤ ਰਾਜਧਾਨੀ ਬਣਾਉਣ ਦਾ ਮੌਕਾ ਦਿੱਤਾ ਹੈ। ਦਿੱਲੀ ਵਾਸੀਆਂ ਨੂੰ ਸਿਰ ਝੁਕਾ ਕੇ ਨਮਨ ਕਰਦਾ ਹਾਂ। ਮੈਂ ਦਿੱਲੀ ਵਾਸੀਆਂ ਦਾ ਧੰਨਵਾਦੀ ਹਾਂ। ਨਤੀਜਿਆਂ ਨੇ ਭਾਜਪਾ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਚਾਰ ਚੰਨ੍ਹ ਲਗਾ ਦਿੱਤਾ ਹੈ। ਸਾਰੇ ਭਾਜਪਾ ਵਰਕਰ ਇਸ ਜਿੱਤ ਦੇ ਹੱਕਦਾਰ ਹਨ। ਮੈਂ ਸਾਰੇ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੰਦਾ ਹਾਂ।
ਅੱਜ ਦਿੱਲੀ ਦੀ ਜਨਤਾ ਨੇ ਸਾਫ ਕਰ ਦਿੱਤਾ ਹੈ ਕਿ ਦਿੱਲੀ ਦੀ ਅਸਲੀ ਮਾਲਕ ਦਿੱਲੀ ਦੀ ਜਨਤਾ ਹੈ, ਜਿਨ੍ਹਾਂ ਨੂੰ ਦਿੱਲੀ ਦਾ ਮਾਲਕ ਹੋਣ ਦਾ ਹੰਕਾਰ ਸੀ, ਉਨ੍ਹਾਂ ਦਾ ਸੱਚ ਨਾਲ ਸਾਹਮਣਾ ਹੋ ਹੀ ਗਿਆ।
ਇਹ ਵੀ ਪੜ੍ਹੋ : ਕਾਂਗਰਸ ਨੂੰ ਵੱਡਾ ਝਟਕਾ ਦੇ ਗਈ ਦਿੱਲੀ ਦੀਆਂ ਚੋਣਾਂ, 0,0,0…ਲਗਾਤਾਰ ਤੀਜੀ ਵਾਰ ਨਹੀਂ ਖੋਲ੍ਹ ਸਕੀ ਖਾਤਾ
PM ਮੋਦੀ ਨੇ ਅੱਗੇ ਕਿਹਾ ਕਿ ਦਿੱਲੀ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਵਿਚ ਸ਼ਾਰਟਕੱਟ ਤੇ ਝੂਠ-ਫਰੇਬ ਲਈ ਕੋਈ ਥਾਂ ਨਹੀਂ ਹੈ। ਸ਼ਾਰਟਕੱਟ ਵਾਲਿਆਂ ਨੂੰ ਦਿੱਲੀ ਦੀ ਜਨਤਾ ਨੇ ਸ਼ਾਰਟ ਸਰਕਟ ਕਰ ਦਿੱਤਾ। ਅੱਜ ਦੇ ਨਤੀਜੇ ਦਿਖਾਉਂਦੇ ਹਨ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਲਈ ਦੇਸ਼ ਵਿਚ ਕਿੰਨਾ ਭਰੋਸਾ ਹੈ। ਦਿੱਲੀ ਵਿਚ ਨਵਾਂ ਇਤਿਹਾਸ ਭਾਜਪਾ ਨੇ ਰਚ ਦਿੱਤਾ ਹੈ। ਦਿੱਲੀ ਵਾਸੀਆਂ ਨੂੰ ਮੇਰੀ ਗਾਰੰਟੀ ਹੈ ਕਿ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਸ਼ਵਾਸ, ਪੂਰੀ ਦਿੱਲੀ ਦਾ ਵਿਕਾਸ। ਹਰ ਵਰਗ ਨੇ ਭਾਜਪਾ ਨੂੰ ਵੋਟ ਦਿੱਤਾ ਹੈ। ਅੱਜ ਦੇਸ਼ ਤੁਸ਼ਟੀਕਰਨ ਨਹੀਂ ਸਗੋਂ ਭਾਜਪਾ ਦੇ ਸੰਤੁਸ਼ਟੀਕਰਨ ‘ਤੇ ਭਰੋਸਾ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .